ਘਰ ''ਚ ਸੁਨਹਿਰੀ ਵਾਪਸੀ ਚਾਹੁੰਦੇ ਹਨ ਮੁੱਕੇਬਾਜ਼ ਸ਼ਿਵ ਥਾਪਾ

Sunday, May 19, 2019 - 05:22 PM (IST)

ਘਰ ''ਚ ਸੁਨਹਿਰੀ ਵਾਪਸੀ ਚਾਹੁੰਦੇ ਹਨ ਮੁੱਕੇਬਾਜ਼ ਸ਼ਿਵ ਥਾਪਾ

ਨਵੀਂ ਦਿੱਲੀ— ਤਿੰਨ ਸਾਲ ਪਹਿਲਾਂ ਆਪਣੇ ਘਰ ਗੁਹਾਟੀ 'ਚ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੇ ਮੁੱਕੇਬਾਜ਼ ਸ਼ਿਵ ਥਾਪਾ ਇਸ ਵਾਰ ਇੰਡੀਅਨ ਓਪਨ ਦੇ ਨਾਲ ਆਪਣੇ ਘਰ 'ਚ ਸੁਨਹਿਰੀ ਵਾਪਸੀ ਨੂੰ ਤਿਆਰ ਹਨ। ਥਾਪਾ ਸੋਮਵਾਰ ਨੂੰ ਕਰਮਬੀਰ ਨਬੀਨ ਚੰਦਰਾ ਬਾਰਦੋਲੋਈ ਸਟੇਡੀਅਮ 'ਚ ਸ਼ੁਰੂ ਹੋ ਰਹੇ ਇੰਡੀਅਨ ਓਪਨ 'ਚ 60 ਕਿਲੋਗ੍ਰਾਮ ਭਾਰ ਵਰਗ 'ਚ ਉਤਰਨਗੇ। ਥਾਪਾ ਹਾਲ ਹੀ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤ ਕੇ ਪਰਤੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਚਾਰ ਵਾਰ ਇਸ ਟੂਰਨਾਮੈਂਟ 'ਚ ਤਮਗਾ ਜਿੱਤ ਕੇ ਇਤਿਹਾਸ ਵੀ ਬਣਾਇਆ ਹੈ।

ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ ਹਨ। ਇਸੇ ਜਿੱਤ ਨੇ ਥਾਪਾ ਨੂੰ ਆਤਮਵਿਸ਼ਵਾਸ ਦਿੱਤਾ ਹੈ ਜਿਸ ਦੇ ਦਮ 'ਤੇ ਉਹ ਇੰਡੀਅਨ ਓਪਨ 'ਚ ਆਪਣੇ ਤਮਗੇ ਦਾ ਰੰਗ ਬਦਲਣ ਦਾ ਦਾਅਵਾ ਕਰ ਰਹੇ ਹਨ। ਇਕ ਬਿਆਨ 'ਚ ਥਾਪਾ ਨੇ ਕਿਹਾ, ''ਹਾਂ, ਲੋਕਾਂ ਨੂੰ ਮੇਰੇ ਤੋਂ ਸੋਨ ਤਮਗਾ ਜਿੱਤਣ ਦੀ ਕਾਫੀ ਉਮੀਦਾਂ ਹਨ। ਮੈਨੂੰ ਹਾਲ ਹੀ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਮਿਲਿਆ ਹੈ ਅਤੇ ਇਹ ਦਸਦਾ ਹੈ ਕਿ ਸੋਨ ਤਮਗਾ ਮੇਰੇ ਤੋਂ ਦੂਰ ਨਹੀਂ। ਮੈਂ ਆਪਣੇ ਤਮਗੇ ਦਾ ਰੰਗ ਬਦਲਣ ਲਈ ਭੁੱਖਾ ਹਾਂ ਜੋ ਮੈਨੂੰ ਲਗਦਾ ਹੈ ਕਿ ਹਰ ਮੁੱਕੇਬਾਜ਼ ਚਾਹੁੰਦਾ ਹੈ।''


author

Tarsem Singh

Content Editor

Related News