ਸ਼ਿਵਾ ਕੇਸ਼ਵਨ ਨੇ ਵਿੰਟਰ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

11/21/2017 3:22:56 AM

ਨਵੀਂ ਦਿੱਲੀ— ਭਾਰਤੀ ਲੂਸ ਖਿਡਾਰੀ ਸ਼ਿਵਾ ਕੇਸ਼ਵਨ ਨੇ ਆਸਟਰੀਆ ਦੇ ਇਨਸਬਰੁੱਕ 'ਚ ਵੀਸਮਾਨ ਲੂਸ ਵਿਸ਼ਵ ਕੱਪ 2017-18 'ਚ ਚੰਗਾ ਪ੍ਰਦਰਸ਼ਨ ਕਰ ਕੇ 2018 'ਚ ਪਯੋਂਗਚਾਂਗ ਵਿਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਕੇਸ਼ਵਨ ਛੇਵੀਂ ਵਾਰ ਇਨ੍ਹਾਂ ਖੇਡਾਂ 'ਚ ਹਿੱਸਾ ਲਵੇਗਾ। 
ਤਿੰਨ ਵਾਰ ਦੇ ਏਸ਼ੀਆਈ ਕੱਪ ਸੋਨ ਤਮਗਾ ਜੇਤੂ ਕੇਸ਼ਵਨ ਨੂੰ ਅਗਲੇ ਸਾਲ ਹੋਣ ਵਾਲੀਆਂ ਖੇਡਾਂ 'ਚ ਜਗ੍ਹਾ ਬਣਾਉਣ ਲਈ 5 ਅੰਕਾਂ ਦੀ ਲੋੜ ਸੀ ਤੇ ਉਸ ਨੇ ਵਿਸ਼ਵ ਕੱਪ 'ਚ ਇਹ ਅੰਕ ਹਾਸਲ ਕੀਤੇ। 
ਮੌਜੂਦਾ ਏਸ਼ੀਆਈ ਚੈਂਪੀਅਨ ਕੇਸ਼ਵਨ ਸਵੀਸਮਾਨ ਲੂਸ ਵਿਸ਼ਵ ਕੱਪ 'ਚ 57 ਮੁਕਾਬਲੇਬਾਜ਼ਾਂ ਵਿਚਾਲੇ 23ਵੇਂ ਸਥਾਨ 'ਤੇ ਰਿਹਾ।


Related News