ਸ਼ਿਵ ਕਪੂਰ ਸਾਊਦੀ ਅੰਤਰਰਾਸ਼ਟਰੀ ਗੋਲਫ 'ਚ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ

Thursday, Feb 03, 2022 - 09:58 PM (IST)

ਸ਼ਿਵ ਕਪੂਰ ਸਾਊਦੀ ਅੰਤਰਰਾਸ਼ਟਰੀ ਗੋਲਫ 'ਚ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ

ਕੇਈਕ (ਸਾਊਦੀ ਅਰਬ)- ਭਾਰਤ ਦੇ ਸ਼ਿਵ ਕਪੂਰ ਆਖਰੀ ਚਾਰ ਹੋਲ ਵਿਚ ਤਿੰਨ ਬਰਡੀ ਸਮੇਤ ਆਖਰੀ 9 ਹੋਲ 'ਚ ਚਾਰ ਬਰਡੀ ਦੇ ਨਾਲ ਵੀਰਵਾਰ ਨੂੰ ਇੱਥੇ 50 ਲੱਖ ਡਾਲਰ ਇਨਾਮੀ ਸਾਊਦੀ ਅੰਤਰਰਾਸ਼ਟਰੀ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ। ਕਈ ਸਟਾਰ ਖਿਡਾਰੀਆਂ ਨੂੰ ਮੌਜੂਦਗੀ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਕਪੂਰ ਨੇ 5 ਅੰਡਰ ਦਾ ਸਕੋਰ ਬਣਾਇਆ।

ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਕਪੂਰ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਡਸਿਟਨ ਜਾਨਸਨ ਅਤੇ ਏਸ਼ੀਆਈ ਟੂਰ ਆਰਡਰ ਆਫ ਮੈਰਿਟ ਜੇਤੂ ਕਿਮ ਜੋਹੂੰਗ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਇਨ੍ਹਾਂ ਸਾਰਿਆਂ ਨੇ ਪਹਿਲੇ ਦੌਰ 'ਚ 65 ਦਾ ਸਕੋਰ ਬਣਾਇਆ।10 ਦਿਨ ਤੋਂ ਵੀ ਘੱਟ ਸਮੇਂ ਵਿਚ 40 ਸਾਲ ਦੇ ਹੋਣ ਵਾਲੇ ਕਪੂਰ ਚੋਟੀ 'ਤੇ ਚੱਲ ਰਹੇ ਇਟਲੀ ਦੇ ਮਾਟਿਓ ਮਾਨਾਸੇਰੋ (62) ਨਾਲ ਤਿੰਨ ਸ਼ਾਟ ਪਿੱਛੇ ਚੱਲ ਰਹੇ ਹਨ। ਇੰਗਲੈਂਡ ਦੇ ਸੈਮ ਹੋਰਸਫੀਲਡ ਅਤੇ ਸਪੇਨ ਦੇ ਆਰਨਸ 64 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਪੰਜ ਖਿਡਾਰੀਆਂ ਵਿਚ ਸ਼ਾਮਿਲ ਹੈ।

ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ

ਭਾਰਤੀ ਗੋਲਫਰ ਰਾਸ਼ਿਦ ਖਾਨ ਵੀ ਸ਼ੁਰੂਆਤੀ 9 ਦੌਰ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦੇ ਹੋਏ ਚਾਰ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਹੈ। ਆਬੂ ਧਾਬੀ ਚੈਂਪੀਅਨਸ਼ਿਪ ਵਿਚ ਪਿਛਲੇ ਮਹੀਨੇ ਉਪ ਜੇਤੂ ਰਹੇ ਸ਼ੁਭੰਕਰ ਸ਼ਰਮਾ (67) ਸਾਂਝੇ ਤੌਰ 'ਤੇ 23ਵੇਂ ਸਥਾਨ 'ਤੇ ਹੈ। ਹੋਰ ਭਾਰਤੀਆਂ ਵਿਚ ਵੀਰ ਅਹਲਾਵਤ (71) ਅਤੇ ਵਿਰਾਜ ਮਾਦੱਪਾ (71) ਸਾਂਝੇ ਤੌਰ 'ਤੇ 67ਵੇਂ ਸਥਾਨ 'ਤੇ ਜਦਕਿ ਐੱਸ ਚਿਕਾਰੰਗੱਪਾ (72) ਸਾਂਝੇ ਤੌਰ 'ਤੇ 80ਵੇਂ ਸਥਾਨ 'ਤੇ ਹੈ। ਖਲਿਨ ਜੋਸ਼ੀ ਚਾਰ ਓਵਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ 100ਵੇਂ ਸਥਾਨ 'ਤੇ ਚੱਲ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News