ਸ਼ਿਵ ਕਪੂਰ ਇੰਡੋਨੇਸ਼ੀਆ ਓਪਨ ’ਚ ਸਾਂਝੇ 10ਵੇਂ ਸਥਾਨ ’ਤੇ ਰਹੇ
Sunday, Sep 01, 2019 - 05:19 PM (IST)
ਜਕਾਰਤਾ— ਭਾਰਤੀ ਗੋਲਫਰ ਸ਼ਿਵ ਕਪੂਰ ਚੌਥੇ ਦੌਰ ’ਤੇ ਐਤਵਾਰ ਨੂੰ ਇੱਥੇ ਦੋ ਅੰਡਰ 70 ਦਾ ਕਾਰਡ ਖੇਡ ਕੇ ਬੈਂਕ ਬੀ. ਆਰ. ਆਈ. ਇੰਡੋਨੇਸ਼ੀਆ ਓਪਨ ’ਚ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਰਹੇ। ਇਸ ਭਾਰਤੀ ਖਿਡਾਰੀ ਦਾ ਕੁਲ ਸਕੋਰ 9 ਅੰਡਰ 279 ਦਾ ਰਿਹਾ। ਪਿਛਲੇ ਸਾਲ ਦਸੰਬਰ ’ਚ ਇੰਡੋਨੇਸ਼ੀਆ ਮਾਸਟਰਸ ’ਚ ਛੇਵਾਂ ਸਥਾਨ ਹਾਸਲ ਕਰਨ ਦੇ ਬਾਅਦ ਉਹ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਅਰਜਨਟੀਨਾ ਦੇ ਮਿਗੁਏਅਲ ਕਾਰਬਾਲੋ ਪੰਜ ਅੰਡਰ 67 ਦਾ ਕਾਰਡ ਖੇਡ ਕੇ ਇਸ ਦੇ ਜੇਤੂ ਬਣੇ। ਉਨ੍ਹਾਂ ਦਾ ਕੁਲ ਸਕੋਰ 17 ਅੰਡਰ 271 ਰਿਹਾ। ਹੋਰ ਭਾਰਤੀਆਂ ’ਚ ਰਾਸ਼ਿਦ ਖਾਨ (70) ਅੱਠ ਅੰਡਰ ਦੇ ਸਕੋਰ ਦੇ ਨਾਲ ਸਾਂਝੇ 16ਵੇਂ ਜਦਕਿ ਪਹਿਲੇ ਦੌਰ ਦੇ ਬਾਅਦ ਚੋਟੀ ’ਤੇ ਰਹੇ ਵਿਰਾਜ ਮੋਦਪਾ (69), ਚਿਰਾਗ ਕੁਮਾਰ ਅਤੇ ਅਜੀਤੇਸ਼ ਸੰਧੂ (68) ਦੇ ਨਾਲ ਸਾਂਝੇ ਤੌਰ ’ਤੇ 22ਵੇਂ ਸਥਾਨ ’ਤੇ ਰਹੇ। ਖਾਲਿਨ ਜੋਸ਼ੀ (72), ਐੱਸ. ਚਿੱਕਾਰੰਗਪੱਪਾ (73) ਅਤੇ ਕਸ਼ਿਤਿਜ ਨਾਵੇਦ ਕੌਲ (70) ਸਾਂਝੇ ਤੌਰ ’ਤੇ 41ਵੇਂ ਜਦਕਿ ਅਮਨ ਰਾਜ (75) ਸਾਂਝੇ 48ਵੇਂ ਸਥਾਨ ’ਤੇ ਰਹੇ।
