RCB v RR : ਡੈਥ ਓਵਰ ਦੇ ਨਵੇਂ ਸਿਕਸਰ ਕਿੰਗ ਬਣ ਰਹੇ ਸ਼ਿਮਰੋਨ ਹਿੱਟਮਾਇਰ, ਦੇਖੋ ਅੰਕੜੇ
Tuesday, Apr 05, 2022 - 10:43 PM (IST)
ਮੁੰਬਈ- ਰਾਜਸਥਾਨ ਰਾਇਲਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਪਹਿਲਾਂ ਖੇਡਦੇ ਹੋਏ 169 ਦੌੜਾਂ ਬਣਾਈਆਂ। ਰਾਜਸਥਾਨ ਦਾ 18 ਓਵਰ ਵਿਚ ਸਕੋਰ 127 ਦੌੜਾਂ ਸੀ ਪਰ ਆਖਰ ਦੇ ਓਵਰਾਂ ਵਿਚ ਬਟਲਰ ਤੇ ਸ਼ਿਮਰੋਨ ਨੇ ਅਜਿਹਾ ਗੇਅਰ ਬਦਲਿਆ ਕਿ ਟੀਮ ਨੂੰ 169 ਦੌੜਾਂ ਤੱਕ ਪਹੁੰਚਾ ਦਿੱਤਾ। ਹਿੱਟਮਾਇਰ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਪਾਰੀ ਖਤਮ ਕੀਤੀ। ਸ਼ਿਮਰੋਨ ਇਸ ਦੇ ਨਾਲ ਹੀ 2021 ਤੋਂ ਬਾਅਦ ਡੈਥ ਓਵਰਾਂ ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਦੇਖੋ ਰਿਕਾਰਡ
ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
15 : ਸ਼ਿਮਰੋਨ ਹਿੱਟਮਾਇਰ
13 : ਏ ਬੀ ਡਿਵੀਲੀਅਰਸ
10 : ਕਿਰੋਨ ਪੋਲਾਰਡ
10 : ਰਵਿੰਦਰ ਜਡੇਜਾ
07 : ਦਿਨੇਸ਼ ਕਾਰਤਿਕ
07 : ਅੰਬਾਤੀ ਰਾਇਡੂ
ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ
ਰਾਜਸਥਾਨ ਰਾਇਲਜ਼ ਦੀ ਗੱਲ ਕਰੀਏ ਤਾਂ ਇਸ ਸੀਜ਼ਨ ਵਿਚ ਉਸਦੇ ਬੱਲੇਬਾਜ਼ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਜੇਕਰ ਔਸਤਨ ਸਟ੍ਰਾਈਕ ਰੇਟ ਦੀ ਗੱਲ ਕੀਤੀ ਜਾਵੇ ਤਾਂ 3 ਮੈਚ ਹੋਣ ਤੱਕ ਰਾਜਸਥਾਨ 157.50 ਤੱਕ ਪਹੁੰਚ ਚੁੱਕੀ ਹੈ। ਦੂਜੇ ਨੰਬਰ 'ਤੇ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਲਖਨਊ ਹੈ, ਜਿਸ ਦੇ ਬੱਲੇਬਾਜ਼ ਔਸਤਨ 143.42 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਇਸ ਤਰ੍ਹਾਂ ਪੰਜਾਬ ਕਿੰਗਜ਼ 138.95, ਮੁੰਬਈ ਇੰਡੀਅਨਜ਼ 138.75, ਦਿੱਲੀ ਕੈਪੀਟਲਸ 136.52, ਗੁਜਰਾਤ 132.77, ਚੇਨਈ ਸੁਪਰ ਕਿੰਗਜ਼ 127.30, ਬੈਂਗਲੁਰੂ 127.12, ਕੋਲਕਾਤਾ 124.12 ਤਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਦੀ ਔਸਤਨ ਸਟ੍ਰਾਈਕ ਰੇਟ 119.17 ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।