ਲਾਜੋਂਗ ਅਤੇ ਗੋਕੁਲਮ ਦਾ ਮੈਚ 1-1 ਨਾਲ ਰਿਹਾ ਡਰਾਅ
Saturday, Feb 23, 2019 - 12:23 PM (IST)

ਸ਼ਿਲਾਂਗ— ਸ਼ਿਲਾਂਗ ਲਾਜੋਂਗ ਨੇ ਆਈ. ਲੀਗ ਫੁੱਟਬਾਲ ਟੂਰਨਾਮੈਂਟ 'ਚ ਆਪਣੇ ਅੰਤਿਮ ਘਰੇਲੂ ਮੈਚ 'ਚ ਸ਼ੁੱਕਰਵਾਰ ਨੂੰ ਗੋਕੁਲਮ ਐੱਫ.ਸੀ. ਨੂੰ 1-1 ਨਾਲ ਡਰਾਅ 'ਤੇ ਰੋਕਿਆ। ਇਸ ਨਤੀਜੇ ਦਾ ਮਤਲਬ ਹੈ ਕਿ ਲਾਜੋਂਗ ਅਜੇ ਵੀ 18 ਮੈਚਾਂ 'ਚ 11 ਅੰਕ ਲੈ ਕੇ ਸਕੋਰ ਬੋਰਡ 'ਚ ਸਭ ਤੋਂ ਹੇਠਲੇ ਸਥਾਨ 'ਤੇ ਬਣਿਆ ਹੋਇਆ ਹੈ। ਗੋਕੁਲਮ ਦੇ 14 ਅੰਕ ਹਨ ਅਤੇ ਉਸ ਨੇ ਲਾਜੋਂਗ ਤੋਂ ਇਕ ਮੈਚ ਘੱਟ ਖੇਡਿਆ ਹੈ। ਗੋਕੁਲਮ ਵੱਲੋਂ ਮਾਰਕਸ ਜੋਸੇਫ ਨੇ 43ਵੇਂ ਮਿੰਟ 'ਚ ਗੋਲ ਕੀਤਾ ਹੈ। ਲਾਜੋਂਗ ਲਈ ਸੈਮੁਅਲ ਲਾਲਮੁਆਨਪੀਆ ਨੇ 65ਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗਿਆ।