ਅਫਰੀਦੀ ਨੂੰ ਹੁਣ ਗੱਬਰ ਦਾ ਕਰਾਰਾ ਜਵਾਬ- ਸਾਡਾ ਇਕ ਸਵਾ ਲੱਖ ਦੇ ਬਰਾਬਰ ਹੈ

05/18/2020 1:28:42 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ 'ਗੱਬਰ' ਸ਼ਿਖਰ ਧਵਨ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ ਜੋ ਪਾਕਿਸਾਤਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਉਸ ਦੇ ਕਸ਼ਮੀਰ ਵਾਲੇ ਬਿਆਨ ਨੂੰ ਲੈ ਕੇ ਲੰਮੇ ਹੱਥੀ ਲੈ ਰਹੇ ਹਨ। ਧਵਨ ਤੋਂ ਪਹਿਲਾਂ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਗੌਤਮ ਗੰਭੀਰ ਅਫਰੀਦੀ ਦੇ ਬਿਆਨ ਦੀ ਆਲੋਚਨਾ ਕਰ ਚੁੱਕੇ ਹਨ। 

ਗੱਬਰ ਬੋਲੇ ਕਸ਼ਮੀਰ ਸਾਡਾ ਹੈ


ਸ਼ਿਖਰ ਧਵਨ ਨੇ ਟਵੀਟ ਕਰਦਿਆਂ ਲਿਖਿਆ, ''ਇਸ ਸਮੇਂ ਜਦੋਂ ਸਾਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਉਸ ਸਮੇਂ ਵੀ ਤੈਨੂੰ ਕਸ਼ਮੀਰ ਦੀ ਪਈ ਹੈ। ਕਸ਼ਮੀਰ ਸਾਡਾ ਸੀ ਤੇ ਸਾਡਾ ਹੀ ਰਹੇਗਾ। ਚਾਹੇ 22 ਕਰੋੜ ਲੈ ਆਓ। ਸਾਡਾ ਇਕ ਸਵਾ ਲੱਖ ਦੇ ਬਰਾਬਰ ਹੈ। ਬਾਕੀ ਗਿਣਤੀ ਖੁਦ ਕਰ ਲੈਣਾ।

ਅਫਰੀਦੀ ਨੇ ਪਹਿਲਾਂ ਕਿਹਾ ਸੀ, ''ਕਸ਼ਮੀਰ ਦੇ ਲੋਕਾਂ ਦੀ ਤਕਲੀਫ ਨੂੰ ਸਮਝਣ ਦੇ ਲਈ ਤੁਹਾਨੂੰ ਧਾਰਮਿਕ ਆਸਥਾ ਦੀ ਜ਼ਰੂਰਤ ਨਹੀਂ ਹੈ ਸਗੋਂ ਸਹੀ ਜਗ੍ਹਾ ਦਿਲ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਅਫਰੀਦੀ ਨੂੰ ਲੈ ਕੇ ਆਲੋਚਨਾਵਾਂ ਦਾ ਦੌਰਾ ਸ਼ੁਰੂ ਹੋ ਗਿਆ। ਹਰਭਜਨ ਅਤੇ ਯੁਵਰਾਜ ਨੇ ਅਫਰੀਦੀ ਨਾਲ ਹਰ ਤਰ੍ਹਾਂ ਦਾ ਸਬੰਧ ਤੋੜਨ ਦੀ ਗੱਲ ਕਹਿ ਦਿੱਤੀ।

ਯੁਵੀ-ਗੰਭੀਰ ਨੇ ਯੁਵੀ ਨੂੰ ਲਿਆ ਲੰਮੇ ਹੱਥੀ


ਯੁਵਰਾਜ ਨੇ ਟਵੀਟ ਕੀਤਾ ਕਿ ਅਫਰੀਦੀ ਦੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦਿੱਤੇ ਬਿਆਨ ਤੋਂ ਬੇਹੱਦ ਨਿਰਾਸ਼ ਹਾਂ। ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਭਾਰਤ ਦੇ ਲਈ ਖੇਡਿਆ ਹੋਵੇ ਮੈਂ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਸਵੀਕਾਰ ਨਹੀਂ ਕਰ ਸਕਦਾ।

ਗੰਭੀਰ ਨੇ ਤਾਂ ਇੰਨਾਂ ਤਕ ਕਹਿ ਦਿੱਤਾ ਕਿ ਪਾਕਿਸਤਾਨ ਦੇ ਕੋਲ 7 ਲੱਖ ਸੈਨਾ ਹੈ ਜਿਸ ਦਾ ਸਮਰਥਨ 20 ਕਰੋੜ ਲੋਕ ਕਰਦੇ ਹਨ। ਇਹ ਕਹਿਣਾ ਹੈ 16 ਸਾਲ ਦੇ ਅਫਰੀਦੀ ਦਾ। ਫਿਰ ਵੀ ਕਸ਼ਮਰੀ ਦੇ ਲਈ 70 ਸਾਲਾਂ ਤੋਂ ਭੀਖ ਮੰਗ ਰਹੇ ਹੋ। ਅਫਰੀਦੀ, ਇਮਰਾਨ ਅਤੇ ਬਾਜਵਾ ਵਰਗੇ ਜੋਕਰ ਭਾਰਤ ਅਤੇ ਪ੍ਰਧਾਨ ਮੰਤਰੀ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ ਪਰ ਪਾਕਿਸਤਾਨ ਦੇ ਲੋਕਾਂ ਦੇ ਲਈ ਕਿਆਮਤ ਦੇ ਦਿਨਾਂ ਤਕ ਕਸ਼ਮੀਰ ਨਹੀਂ ਲੈ ਸਕਦੇ। ਬੰਗਲਾਦੇਸ਼ ਯਾਦ ਹੈ?


Ranjit

Content Editor

Related News