ਸ਼ਿਖਰ ਸੱਯਦ ਮੁਸ਼ਤਾਕ ਅਲੀ ਟਰਾਫੀ ’ਚ ਇਸ ਟੀਮ ਦੀ ਕਰਨਗੇ ਕਪਤਾਨੀ

Monday, Dec 28, 2020 - 09:29 PM (IST)

ਸ਼ਿਖਰ ਸੱਯਦ ਮੁਸ਼ਤਾਕ ਅਲੀ ਟਰਾਫੀ ’ਚ ਇਸ ਟੀਮ ਦੀ ਕਰਨਗੇ ਕਪਤਾਨੀ

ਨਵੀਂ ਦਿੱਲੀ- ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੱਯਦ ਮੁਸ਼ਤਾਕ ਅਲੀ ਟਰਾਫੀ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ’ਚ ਦਿੱਲੀ ਵਲੋਂ 20 ਮੈਂਬਰੀ ਟੀਮ ਦੀ ਅਗਵਾਈ ਕਰਨਗੇ। ਇਸ ਟੀ-20 ਟੂਰਨਾਮੈਂਟ ਦੇ ਨਾਲ ਅਗਲੇ ਮਹੀਨੇ ਭਾਰਤ ਦੇ 2020-21 ਘਰੇਲੂ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਮਾਂਸਪੇਸ਼ੀਆਂ ’ਚ ਖਿਚਾਅ ਕਾਰਨ ਆਸਟਰੇਲੀਆ ਦੇ ਮੌਜੂਦਾ ਦੌਰੇ ਤੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਵੀ ਟੀਮ ’ਚ ਜਗ੍ਹਾ ਮਿਲੀ ਹੈ।
ਹਾਲਾਂਕਿ ਪਤਾ ਚੱਲਿਆ ਹੈ ਕਿ 32 ਸਾਲ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸਾਰੇ ਮੈਚਾਂ ਦੇ ਲਈ ਉਪਲੱਬਧ ਨਹੀਂ ਹੋਣਗੇ। ਟੀਮ ’ਚ ਨੀਤਿਸ਼ ਰਾਣਾ, ਪਵਨ ਨੇਗੀ ਅਤੇ ਮਨਜੋਤ ਕਾਲਰਾ ਵਰਗੇ ਖਿਡਾਰੀਆਂ ਨੂੰ ਵੀ ਜਗ੍ਹਾ ਮਿਲੀ ਹੈ। ਟੂਰਨਾਮੈਂਟ ਦੀ ਸ਼ੁਰੂਆਤ 10 ਜਨਵਪਰੀ ਤੋਂ ਹੋਵੇਗੀ ਤੇ ਦਿੱਲੀ ਨੂੰ ਅਲੀਟ ਗਰੁੱਪ ਈ ’ਚ ਮੁੰਬਈ, ਆਂਧਰਾ, ਕੇਰਲ ਅਤੇ ਪੁਡੂਚੇਰੀ ਦੇ ਨਾਲ ਰੱਖਿਆ ਗਿਆ ਹੈ। ਇਸ ਗਰੁੱਪ ਦੇ ਲੀਗ ਮੈਚ ਵਾਨਖੇੜੇ ਸਟੇਡੀਅਮ ’ਚ ਖੇਡੇ ਜਾਣਗੇ। ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 11 ਜਨਵਰੀ ਨੂੰ ਮੇਜ਼ਬਾਨ ਮੁੰਬਈ ਵਿਰੁੱਧ ਖੇਡੇਗੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News