ਰਣਜੀ ਟਰਾਫੀ : ਸ਼ਿਖਰ ਦੇ ਅਜੇਤੂ ਸੈਂਕੜੇ ਨੇ ਦਿੱਲੀ ਨੂੰ ਸੰਕਟ 'ਚੋਂ ਕੱਢਿਆ

12/25/2019 9:16:55 PM

ਨਵੀਂ ਦਿੱਲੀ- ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅਜੇਤੂ 137 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਆਪਣੀ ਫਾਰਮ ਅਤੇ ਫਿੱਟਨੈੱਸ ਦੋਵਾਂ ਵਿਚ ਵਾਪਸੀ ਕਰ ਲਈ ਹੈ। ਸ਼ਿਖਰ ਦੀ ਕਪਤਾਨੀ ਦੀ ਜ਼ਿੰਮੇਵਾਰੀ ਭਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਨੇ ਹੈਦਰਾਬਾਦ ਖਿਲਾਫ ਰਣਜੀ ਟਰਾਫੀ ਗਰੁੱਪ-ਏ ਅਤੇ ਬੀ ਮੁਕਾਬਲੇ ਦੇ ਪਹਿਲੇ ਦਿਨ ਬੁੱਧਵਾਰ ਨੂੰ 66 ਓਵਰਾਂ ਵਿਚ 6 ਵਿਕਟਾਂ 'ਤੇ 269 ਦੌੜਾਂ ਬਣਾ ਲਈਆਂ।

PunjabKesari
ਦਿੱਲੀ ਅਤੇ ਹੈਦਰਾਬਾਦ ਵਿਚਾਲੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਜਾ ਰਹੇ ਇਸ ਮੁਕਾਬਲੇ ਦਾ ਪਹਿਲਾ ਦਿਨ ਖਰਾਬ ਰੌਸ਼ਨੀ ਨਾਲ ਪ੍ਰਭਾਵਿਤ ਰਿਹਾ ਅਤੇ ਸਾਰੇ ਦਿਨ ਦੀ ਖੇਡ ਵਿਚ 66 ਓਵਰ ਹੀ ਸੁੱਟੇ ਜਾ ਸਕੇ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ। ਸ਼ਿਖਰ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦੇ ਹੋਏ 198 ਗੇਂਦਾਂ 'ਤੇ ਅਜੇਤੂ 137 ਦੌੜਾਂ ਬਣਾਈਆਂ, ਜਿਸ 'ਚ 19 ਚੌਕੇ ਅਤੇ 2 ਛੱਕੇ ਸ਼ਾਮਲ ਹਨ। ਸ਼ਿਖਰ ਨੂੰ ਇਸ ਮੈਚ ਵਿਚ ਧਰੁਵ ਸ਼ੌਰੀ ਦੀ ਜਗ੍ਹਾ ਦਿੱਲੀ ਦਾ ਕਪਤਾਨ ਬਣਾਇਆ ਗਿਆ।
ਸ਼ਿਖਰ ਮੁਸ਼ਤਾਕ ਅਲੀ ਟਰਾਫੀ ਦੌਰਾਨ ਗੋਡੇ 'ਤੇ ਸੱਟ ਲੁਆ ਬੈਠਾ ਸੀ ਅਤੇ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚੋਂ ਬਾਹਰ ਰਿਹਾ ਸੀ। ਉਸ ਨੂੰ ਜਨਵਰੀ ਵਿਚ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਹੋਣ ਵਾਲੀ ਟੀ-20 ਅਤੇ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ਿਖਰ ਇਸ ਮੈਚ ਨਾਲ ਆਪਣੀ ਫਾਰਮ ਅਤੇ ਫਿੱਟਨੈੱਸ ਦਵੇਂ ਹੀ ਸਾਬਿਤ ਕਰਨ ਦੇ ਇਰਾਦੇ ਨਾਲ ਉਤਰਿਆ ਸੀ। ਇਸ ਵਿਚ ਉਹ ਪੂਰੀ ਤਰ੍ਹਾਂ ਸਫਲ ਵੀ ਰਿਹਾ। ਖੱਬੇ ਹੱਥ ਦੇ ਬੱਲੇਬਾਜ਼ ਨੇ ਦਿੱਲੀ ਨੂੰ 5 ਵਿਕਟਾਂ 'ਤੇ 128 ਦੌੜਾਂ ਦੀ ਨਾਜ਼ੁਕ ਸਥਿਤੀ 'ਚੋਂ ਉਭਾਰਿਆ। ਉਸ ਨੇ ਵਿਕਟਕੀਪਰ ਅਨੁਜ ਰਾਵਤ (29) ਨਾਲ ਛੇਵੀਂ ਵਿਕਟ ਲਈ 84 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਉਸ ਨੇ ਇਸ ਤੋਂ ਬਾਅਦ ਸਟੰਪਸ ਤੱਕ ਕੁੰਵਰ ਬਿਧੂੜੀ (ਅਜੇਤੂ 22) ਨਾਲ 7ਵੀਂ ਵਿਕਟ ਲਈ 57 ਦੌੜਾਂ ਦੀ ਅਜੇਤੂ ਸਾਂਝੇਦਾਰੀ ਬਣਾ ਦਿੱਤੀ ਹੈ। ਦਿਨ ਦੀ ਸਮਾਪਤੀ 'ਤੇ ਦਿੱਲੀ ਦਾ ਸਕੋਰ ਸਨਮਾਨਜਨਕ ਨਜ਼ਰ ਆ ਰਿਹਾ ਹੈ, ਜਿਸ ਦਾ ਪੂਰਾ ਸਿਹਰਾ ਸ਼ਿਖਰ ਨੂੰ ਜਾਂਦਾ ਹੈ, ਜਿਸ ਨੇ ਆਪਣਾ 25ਵਾਂ ਪਹਿਲੀ ਸ਼੍ਰੇਣੀ ਦਾ ਸੈਂਕੜਾ ਬਣਾਇਆ


Gurdeep Singh

Content Editor

Related News