ਸ਼ਿਖਰ ਧਵਨ ਨੇ ਸ਼ੇਅਰ ਕੀਤੀ ਆਪਣੀ ਕਸਰਤ ਕਰਦੇ ਦੀ ਵੀਡੀਓ

Friday, Jun 14, 2019 - 10:59 AM (IST)

ਸ਼ਿਖਰ ਧਵਨ ਨੇ ਸ਼ੇਅਰ ਕੀਤੀ ਆਪਣੀ ਕਸਰਤ ਕਰਦੇ ਦੀ ਵੀਡੀਓ

ਸਪੋਰਟਸ ਡੈਸਕ— ਭਾਰਤੀ ਓਪਨਰ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਣ ਟੀਮ ਇੰਡੀਆਂ ਤੋਂ ਫਿਲਹਾਲ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆਂ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ। ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਟੀਮ ਇੰਡੀਆ ਤੋਂ ਫਿਲਹਾਲ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਇਕ  ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ। ਧਵਨ ਨੇ ਨਾਲ ਹੀ ਆਪਣੇ ਸਾਰੇ ਪ੍ਰਸ਼ੰਸਕਾ ਨੂੰ ਸ਼ੁਭਕਾਮਨਾਵਾਂ ਲਈ ਧੰਨਵਾਦ ਕਿਹਾ। ਹਾਲਾਂਕ ਵੀਡੀਓ 'ਚ ਧਵਨ ਦੇ ਅੰਗੂਠੇ 'ਤੇ ਪੱਟੀ ਬੰਨੀ ਨਜ਼ਰ ਨਹੀ ਆ ਰਹੀ । 

ਧਵਨ ਨੇ ਟਵਿਟਰ 'ਤੇ ਕਸਰਤ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਨੇ ਲਿੱਖਿਆ ਕਿ ਤੁਸੀਂ ਇਨ੍ਹਾਂ ਹਲਾਤਾਂ ਨੂੰ ਇਕ ਬੁਰਾ ਸੁਪਨਾ ਬਣਾ ਸਕਦੇ ਹੋ ਜਾਂ ਫਿਰ ਵਾਪਸੀ ਕਰਨ ਲਈ ਇਕ ਮੌਕਾ। ਤੁਹਾਡਾ ਸਾਰਿਆ ਦਾ ਸ਼ੁਭਕਾਮਨਾਵਾਂ ਲਈ ਧੰਨਵਾਦ। ਆਸਟਰੇਲੀਆ ਪੇਸਰ ਗੇਂਦਬਾਜ਼ ਪੈਟ ਕਮਿੰਸ ਦੀ ਇਕ ਗੇਂਦ' 'ਤੇ ਅੰਗੂਠੇ 'ਤੇ ਲੱਗਣ ਕਾਰਨ ਧਵਨ ਨੇ 117 ਦੌੜਾਂ ਦੀ ਪਾਰੀ ਖੇਡੀ ਸੀ।PunjabKesariਕੋਹਲੀ ਨੇ ਕਿਹਾ ਕਿ ਧਵਨ 'ਤੇ ਨਜ਼ਰ ਰੱਖੀ ਜਾ ਰਹੀ ਹੈ। ਤੇ ਕੁਝ ਦਿਨਾਂ ਤੱਕ ਉਨ੍ਹਾਂ ਦੇ ਅੰਗੂਠੇ 'ਤੇ ਪਲਾਸਟ ਰਹੇਗਾ। ਧਵਨ ਨੂੰ ਅੰਗੂਠੇ 'ਤੇ ਸੱਟ ਹੈ ਤੇ ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਕਪਤਾਨ ਨੇ ਕਿਹਾ ਹੈ ਕਿ ਧਵਨ ਦੇ ਸੈਮੀਫਾਈਨਲ ਤੋਂ ਪਹਿਲਾਂ ਠੀਕ ਹੋਣ ਦੀ ਉਮੀਦ ਹੈ।


Related News