ਸ਼ਿਖਰ ਧਵਨ ਨੇ ਪਤਨੀ ਆਇਸ਼ਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਪਿਆਰ ਭਰਿਆ ਮੈਸੇਜ
Sunday, May 24, 2020 - 11:50 AM (IST)

ਸਪੋਰਟਸ ਡੈਸਕ— ਖਤਰਨਾਕ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਦੇ ਤੌਰ ’ਤੇ ਐਲਾਨੇ ਲਾਕਡਾਊਨ ਦੇ ਚੱਲਦੇ ਕ੍ਰਿਕਟ ਜਗਤ ਦੇ ਕ੍ਰਿਕਟਰਸ ਆਪਣੇ-ਆਪਣੇ ਘਰਾਂ ’ਚ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸੇ ਕੜੀ ’ਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਪਰਿਵਾਰ ਦੇ ਨਾਲ ਹੀ ਘਰ ’ਚ ਰਹਿ ਰਹੇ ਹਨ। ਧਵਨ ਨੇ ਬੀਤੇ ਦਿਨ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀ ਪਤਨੀ ਆਇਸ਼ਾ ਧਵਨ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ।
ਦੋਵਾਂ ਤਸਵੀਰਾਂ ’ਚ ਧਵਨ ਨੇ ਪਤਨੀ ਆਇਸ਼ਾ ਨੂੰ ਫੜੇ ਹੋਏ ਖੜੇ ਹਨ। ਉਨ੍ਹਾਂ ਨੇ ਇਸ ਦੇ ਨਾਲ ਪਿਆਰ ਭਰੇ ਸ਼ਬਦਾਂ ’ਚ ਇਕ ਕੈਪਸ਼ਨ ਵੀ ਲਿਖਿਆ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਕਦੇ-ਕਦੇ ਤੁਹਾਨੂੰ ਬਸ ਇਕ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਅੱਗੇ ਲਿਖਿਆ, ਉਹ ਇਕ ਵਿਅਕਤੀ ਜੋ ਇਸ ਨੂੰ ਸਾਰਿਆਂ ਲਈ ਖਾਸ ਬਣਾਉਂਦਾ ਹੈ... ਸਭ ਕੁਝ ਠੀਕ ਕਰਦਾ ਹੈ.. . ਤੁਹਾਨੂੰ ਹਮੇਸ਼ਾ ਘਰ ’ਤੇ ਰਹਿਣ ਦਾ ਅਹਿਸਾਸ ਕਰਾਉਂਦਾ ਹੈ, ਧੰਨਵਾਦ ਮੇਰੀ ਜ਼ਿੰਦਗੀ ’ਚ ਉਹੀ ਖਾਸ ਬਣਨ ਲਈ ਡਾਰਲਿੰਗ। ਉਨ੍ਹਾਂ ਨੇ ਇਸ ਦੇ ਨਾਲ ਦਿਲ ਵਾਲਾ ਈਮੋਜੀ ਵੀ ਸ਼ੇਅਰ ਕੀਤਾ ਅਤੇ ਆਇਸ਼ਾ ਨੂੰ ਵੀ ਟੈਗ ਕੀਤਾ।
ਦੇਸ਼ ਭਰ ’ਚ ਲੱਗੇ ਲਾਕਡਾਊਨ ਦੇ ਕਾਰਨ ਧਵਨ ਪਰਿਵਾਰ ਦੇ ਨਾਲ ਆਏ ਦਿਨ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ।