ਆਲੋਚਨਾ ਕਰਨ ਵਾਲਿਆਂ ਨੂੰ ਧਵਨ ਦਾ ਜਵਾਬ, ਕਿਹਾ- ਹੁਣ ਅਜੀਬ ਨਹੀਂ ਲੱਗਦਾ ਕਿਉਂਕਿ...
Friday, Jul 22, 2022 - 03:28 PM (IST)
ਪੋਰਟ ਆਫ ਸਪੇਨ (ਏਜੰਸੀ)- ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਕਹਿਣਾ ਹੈ ਕਿ ਉਹ ਨੌਜਵਾਨ ਖਿਡਾਰੀਆਂ ਤੋਂ ਸਖ਼ਤ ਮੁਕਾਬਲੇ ਦੌਰਾਨ ਆਪਣੀ ਫਾਰਮ ਨੂੰ ਲੈ ਕੇ ਹੋ ਰਹੀ ਆਲੋਚਨਾ ਤੋਂ ਪਰੇਸ਼ਾਨ ਨਹੀਂ ਹਨ, ਕਿਉਂਕਿ ਉਹ ਪਿਛਲੇ 10 ਸਾਲਾਂ ਤੋਂ ਅਜਿਹੀਆਂ ਗੱਲਾਂ ਸੁਣਦੇ ਆ ਰਹੇ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਨਾਲ ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ 'ਚੋਂ ਇਕ ਧਵਨ ਸ਼ੁੱਕਰਵਾਰ ਤੋਂ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਨਵੇਂ ਖਿਡਾਰੀਆਂ ਨਾਲ ਭਰੀ ਟੀਮ ਦੀ ਅਗਵਾਈ ਕਰੇਨਗੇ।
ਇਹ ਵੀ ਪੜ੍ਹੋ: ਪਹਿਲੀ ਹੀ ਕੋਸ਼ਿਸ਼ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਿਆ 'ਗੋਲਡਨ ਬੁਆਏ'
ਮੈਚ ਦੀ ਪੂਰਬਲੀ ਸ਼ਾਮ 'ਤੇ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਆਲੋਚਨਾ ਅਜੀਬ ਲੱਗਦੀ ਹੈ, ਤਾਂ ਧਵਨ ਨੇ ਨਕਾਰਾਤਮਕ ਜਵਾਬ ਦਿੱਤਾ। ਧਵਨ ਨੇ ਕਿਹਾ, 'ਅਜੀਬ ਕੀ ਲੱਗੇਗਾ, ਹੁਣ ਤਾਂ (ਇਸ ਨੂੰ ਸੁਣਦੇ ਹੋਏ) 10 ਸਾਲ ਹੋ ਗਏ ਹਨ। ਲੋਕ ਬੋਲਦੇ ਰਹਿੰਦੇ ਹਨ, ਮੈਂ ਪ੍ਰਦਰਸ਼ਨ ਕਰਦਾ ਰਹਿੰਦਾ ਹਾਂ। ਜੇ ਮੈਂ ਉਨ੍ਹਾਂ ਦੀ ਗੱਲ ਸੁਣੀ ਹੁੰਦੀ, ਤਾਂ ਮੈਂ ਅੱਜ ਇੱਥੇ ਨਾ ਹੁੰਦਾ।' ਉਨ੍ਹਾਂ ਕਿਹਾ, “ਮੇਰੇ ਕੋਲ ਤਜ਼ਰਬਾ ਹੈ, ਇਸ ਲਈ ਮੈਂ ਬਹੁਤ ਚਿੰਤਤ ਨਹੀਂ ਹਾਂ। ਜਿੰਨਾ ਚਿਰ ਮੈਂ ਆਪਣੇ ਆਪ ਦਾ ਵਿਸ਼ਲੇਸ਼ਣ ਅਤੇ ਸੁਧਾਰ ਕਰਦਾ ਰਹਾਂਗਾ, ਕੁਝ ਵੀ ਮਾਇਨੇ ਨਹੀਂ ਰੱਖਦਾ।"
ਇਹ ਵੀ ਪੜ੍ਹੋ: ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਗਮੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ
ਧਵਨ ਨੇ ਕਿਹਾ, 'ਮੈਂ ਬਹੁਤ ਸਕਾਰਾਤਮਕ ਵਿਅਕਤੀ ਹਾਂ। ਮੇਰੇ ਲਈ ਸਕਾਰਾਤਮਕਤਾ ਸਵੈ-ਵਿਸ਼ਵਾਸ ਅਤੇ ਮਨੋਬਲ ਨੂੰ ਵਧਾਉਣ ਨਾਲ ਜੁੜੀ ਹੋਈ ਹੈ। ਮੈਂ ਇੱਥੇ ਇਸ ਲਈ ਹਾਂ ਕਿਉਂਕਿ ਮੈਂ ਕੁਝ ਚੰਗਾ ਕੰਮ ਕੀਤਾ ਹੈ। ਇਹੀ ਉਹ ਸਕਾਰਾਤਮਕਤਾ ਹੈ ਜੋ ਮੈਂ ਨੌਜਵਾਨਾਂ 'ਚ ਪੈਦਾ ਕਰਨਾ ਚਾਹੁੰਦਾ ਹਾਂ।' ਪਿਛਲੇ ਟੀ-20 ਵਿਸ਼ਵ ਕੱਪ ਟੀਮ 'ਚ ਖ਼ਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਹੋਏ ਧਵਨ ਨੂੰ ਵਨਡੇ ਟੀਮ 'ਚ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੀ ਉਮੀਦ ਹੈ। ਜਦੋਂ ਨੌਜਵਾਨ ਮੌਕਿਆਂ ਦਾ ਪੂਰਾ ਫਾਇਦਾ ਉਠਾਉਣਾ ਚਾਹੁਣਗੇ, ਉਦੋਂ ਧਵਨ ਨੂੰ ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਤੋਂ ਸਖ਼ਤ ਚੁਣੌਤੀ ਮਿਲੇਗੀ।
ਇਹ ਵੀ ਪੜ੍ਹੋ: 75 ਸਾਲ ਬਾਅਦ ਪਾਕਿ ਸਥਿਤ ‘ਪ੍ਰੇਮ ਨਿਵਾਸ’ ਪੁੱਜੀ ਰੀਨਾ, ਭਾਰਤ-ਪਾਕਿ ਵੰਡ ਯਾਦ ਕਰ ਛਲਕੀਆਂ ਅੱਖਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।