T20 ਤੋਂ ਬਾਅਦ ਹੁਣ ਵਿੰਡੀਜ਼ ਖਿਲਾਫ ਵਨ-ਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦਾ ਹੈ ਧਵਨ- ਰਿਪੋਰਟ

Tuesday, Dec 10, 2019 - 01:37 PM (IST)

ਸਪੋਰਟਸ ਡੈਸਕ— ਟੀ-20 ਵਰਲਡ ਕੱਪ ਲਈ ਖਿਡਾਰੀਆਂ ਨੂੰ ਆਖਰੀ ਰੂਪ ਦੇਣ 'ਚ ਜੁਟੀ ਭਾਰਤੀ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਗੋਡੇ ਦੀ ਸੱਟ ਦੇ ਕਾਰਨ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋਏ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੁਣ ਵਨ-ਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ। ਉਨ੍ਹਾਂ ਦੇ ਗੋਡੇ ਦੀ ਸੱਟ ਠੀਕ ਨਹੀਂ ਹੋਈ ਹੈ ਅਤੇ ਧਵਨ ਦੀ ਸੱਟ ਪੂਰੀ ਤਰ੍ਹਾਂ ਠੀਕ ਹੋਣ 'ਚ ਅਜੇਕੁਝ ਹੋਰ ਸਮਾਂ ਲੱਗਣ ਦੀ ਸੰਭਾਵਨਾ ਜਤਾਈ ਗਈ ਹੈ। ਸ਼ਿਖਰ ਧਵਨ ਨੂੰ ਇਹ ਸੱਟ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਇਕ ਮੈਚ ਦੌਰਾਨ ਲੱਗੀ ਸੀ।PunjabKesari
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬਿਆਨ ਜਾਰੀ ਕਰ ਕਿਹਾ ਸੀ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਸ਼ਿਖਰ ਧਵਨ ਦੀ ਸੱਟ 'ਤੇ ਨਜ਼ਰ ਬਣਾਏ ਰੱਖੀ ਹੈ। ਮੈਡੀਕਲ ਟੀਮ ਦਾ ਸੁਝਾਅ ਹੈ ਕਿ ਧਵਨ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਅਜੇ ਕੁੱਝ ਹੋਰ ਦਿਨ ਲੱਗਣਗੇ ਤਾਂ ਜੋ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਮੈਦਾਨ 'ਚ ਉਤਰ ਸਕਣ। ਇਸ ਦੌਰਾਨ ਬੈਂਗਲੁਰੂ ਮਿਰਰ ਦੀ ਇਕ ਰਿਪੋਰਟ ਮੁਤਾਬਕ ਸ਼ਿਖਰ ਧਵਨ ਨੂੰ ਠੀਕ ਹੋਣ 'ਚ ਅਜੇ ਹੋਰ ਸਮਾਂ ਲੱਗ ਸਕਦਾ ਹੈ। ਅਜਿਹੇ 'ਚ 15 ਦਸੰਬਰ ਨੂੰ ਹੋਣ ਵਾਲੇ ਪਹਿਲੇ ਵਨ-ਡੇ ਮੈਚ ਤੋਂ ਪਹਿਲਾਂ ਧਵਨ ਦੇ ਬਾਹਰ ਹੋਣ ਦੀ ਹਾਲਤ 'ਚ ਚੋਣ ਕਮੇਟੀ ਨੂੰ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਟੀਮ 'ਚ ਸ਼ਾਮਲ ਕਰਨਾ ਦਾ ਐਲਾਨ ਕੀਤਾ ਜਾ ਸਕਦਾ ਹੈ। 15-22 ਦਸੰਬਰ ਦੇ ਦੌਰਾਨ ਭਾਰਤ-ਵੈਸਟਇੰਡੀਜ਼ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
PunjabKesari
ਇਹ ਖਿਡਾਰੀ ਹਨ ਧਵਨ ਦੀ ਜਗ੍ਹਾ ਓਪਨਿੰਗ ਦੇ ਦਾਅਵੇਦਾਰ
ਰਿਪੋਰਟ ਮੁਤਾਬਕ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ ਲਈ ਭਾਰਤੀ ਟੀਮ 'ਚ ਵੀ ਸ਼ਿਖਰ ਧਵਨ ਦੀ ਜਗ੍ਹਾ ਸੰਜੂ ਸੈਮਸਨ ਨੂੰ ਹੀ ਜਗ੍ਹਾ ਦਿੱਤੀ ਜਾ ਸਕਦੀ ਹੈ। ਹਾਲਾਂਕਿ ਮਯੰਕ ਅਗਰਵਾਲ ਅਤੇ ਸ਼ੁਭਮਨ ਗਿੱਲ ਵੀ ਧਵਨ ਦੀ ਜਗ੍ਹਾ ਲੈਣ ਦੀ ਦੌੜਾਂ 'ਚ ਸ਼ਾਮਲ ਹਨ। ਇਸ ਤੋਂ ਪਹਿਲਾਂ ਟੀ-20 ਸੀਰੀਜ਼ ਤੋਂ ਬਾਹਰ ਹੋਣ 'ਤੇ ਧਵਨ ਦੀ ਜਗ੍ਹਾ ਸੰਜੂ ਸੈਮਸਨ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਸੈਮਸਨ ਨੂੰ ਹਾਲਾਂਕਿ ਵੈਸਟਇੰਡੀਜ਼ ਖਿਲਾਫ ਸ਼ੁਰੂਆਤੀ ਦੋਵਾਂ ਮੈਚਾਂ 'ਚ ਮੈਦਾਨ 'ਤੇ ਉਤਰਨ ਦਾ ਮੌਕਾ ਨਹੀਂ ਮਿਲਿਆ।PunjabKesari


Related News