ਕ੍ਰਿਸਮਸ ''ਤੇ ਸ਼ਿਖਰ ਧਵਨ ਖੁਸ਼, ਫੈਮਿਲੀ ਆਸਟਰੇਲੀਆ ਛੱਡ ਕੇ ਭਾਰਤ ''ਚ ਰਹੇਗੀ

Wednesday, Dec 25, 2019 - 11:20 PM (IST)

ਕ੍ਰਿਸਮਸ ''ਤੇ ਸ਼ਿਖਰ ਧਵਨ ਖੁਸ਼, ਫੈਮਿਲੀ ਆਸਟਰੇਲੀਆ ਛੱਡ ਕੇ ਭਾਰਤ ''ਚ ਰਹੇਗੀ

ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਸ਼ਿਖਰ ਧਵਨ ਇਸ ਕ੍ਰਿਸਮਸ 'ਤੇ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਵਜ੍ਹਾ ਇਹ ਹੈ ਕਿ ਹੁਣ ਉਸ ਦਾ ਪਰਿਵਾਰ ਹਮੇਸ਼ਾ ਲਈ ਉਸ ਦੇ ਨਾਲ ਰਹਿਣ ਲਈ ਆਸਟਰੇਲੀਆ ਤੋਂ ਵਾਪਸ ਆ ਰਿਹਾ ਹੈ। ਧਵਨ ਨੇ ਇਕ ਇੰਟਰਵਿਊ ਦੌਰਾਨ ਪਹਿਲਾਂ ਤਾਂ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ, ਨਾਲ ਹੀ ਦੱਸਿਆ ਕਿ ਨਵਾਂ ਸਾਲ ਉਸ ਦੇ ਲਈ ਵਿਸ਼ੇਸ਼ ਕਿਉਂ ਹੈ।

PunjabKesari
ਧਵਨ ਨੇ ਕਿਹਾ ਕਿ ਮੇਰੀ ਪਤਨੀ (ਆਇਸ਼ਾ) ਅਤੇ ਬੇਟਾ (ਜ਼ੋਰਾਵਰ) ਆਖਿਰਕਾਰ ਭਾਰਤ ਵਿਚ ਹੀ ਰਹਿਣ ਲਈ ਆ ਰਹੇ ਹਨ। ਇਸ ਲਈ ਹੁਣ ਹਮੇਸ਼ਾ ਮੇਰਾ ਪਰਿਵਾਰ ਮੇਰੇ ਨਾਲ ਰਹੇਗਾ। ਦੱਸ ਦੇਈਏ ਕਿ ਧਵਨ ਨੇ ਆਸਟਰੇਲੀਆ ਮੂਲ ਦੀ ਬਾਕਸਰ ਆਇਸ਼ਾ ਨਾਲ 2012 ਵਿਚ ਵਿਆਹ ਕੀਤਾ ਸੀ। ਆਇਸ਼ਾ ਦੇ ਪਹਿਲੇ ਵਿਆਹ ਤੋਂ 2 ਬੱਚੇ ਸਨ, ਜਿਨ੍ਹਾਂ ਨੂੰ ਧਵਨ ਨੇ ਅਪਣਾ ਲਿਆ। ਧਵਨ ਅਤੇ ਆਇਸ਼ਾ ਦਾ ਇਕ ਬੇਟਾ ਜ਼ੋਰਾਵਰ ਵੀ ਹੈ, ਜਿਸ ਦਾ ਜਨਮ 2014 ਵਿਚ ਹੋਇਆ ਸੀ।

PunjabKesari
ਫਿਲਹਾਲ ਇੰਟਰਵਿਊ ਦੌਰਾਨ ਧਵਨ ਨੇ ਟੈਸਟ ਕ੍ਰਿਕਟ ਵਿਚ ਵਾਪਸੀ 'ਤੇ ਵੀ ਆਪਣੀ ਰਾਇ ਰੱਖੀ। ਧਵਨ ਨੇ ਸਤੰਬਰ 2018 ਤੋਂ ਬਾਅਦ ਟੈਸਟ ਕ੍ਰਿਕਟ ਨਹੀਂ ਖੇਡੀ ਹੈ। ਰੋਹਿਤ ਅਤੇ ਮਯੰਕ ਅਗਰਵਾਲ ਨੇ ਪਿਛਲੇ ਕੁਝ ਸਮੇਂ ਵਿਚ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਜੋੜੀ ਬਣਾਈ ਹੈ, ਜਦਕਿ ਪ੍ਰਿਥਵੀ ਸ਼ਾਹ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਹੈ। ਇਸ ਤਰ੍ਹਾਂ ਧਵਨ ਨੂੰ ਟੀਮ ਵਿਚ ਜਗ੍ਹਾ ਬਣਾਉਣ ਲਈ ਕਾਫੀ ਮਿਹਨਤ ਕਰਨੀ ਪਵੇਗੀ। ਉਸ ਨੇ ਕਿਹਾ ਕਿ ਮੈਂ ਟੈਸਟ ਟੀਮ ਵਿਚ ਹਾਂ ਜਾਂ ਨਹੀਂ, ਇਹ ਮਾਇਨੇ ਨਹੀਂ ਰੱਖਦਾ। ਮੈਨੂੰ ਪਤਾ ਹੈ ਕਿ ਮੇਰੇ ਕੋਲ ਕਿਸ ਤਰ੍ਹਾਂ ਦੀ ਖੇਡ ਹੈ। ਮੈਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਵੀ ਦੌੜਾਂ ਬਣਾਈਆਂ ਹਨ। ਮੈਂ ਵਾਪਸੀ ਕਰ ਕੇ ਰਣਜੀ ਟਰਾਫੀ ਵਿਚ ਖੇਡ ਕੇ ਖੁਸ਼ ਹਾਂ।


author

Gurdeep Singh

Content Editor

Related News