ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

Wednesday, Mar 31, 2021 - 05:08 PM (IST)

ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਵਨ-ਡੇ ਸੀਰੀਜ਼ ’ਚ ਦੋ ਅਰਧ ਸੈਂਕੜੇ ਜੜਨ ਵਾਲੇ ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ ਮੈਦਾਨ ਦੇ ਅੰਦਰ ਤੇ ਬਾਹਰ ਆਪਣੀ ਐਨਰਜੀ (ਊਰਜਾ) ਨੂੰ ਲੈ ਕੇ ਜਾਣੇ ਜਾਂਦੇ ਹਨ। ਲਾਕਡਾਊਨ ਦੇ ਦੌਰਾਨ ਧਵਨ ਨੇ ਕਈ ਵੀਡੀਓ ਸ਼ੇਅਰ ਕੀਤੇ ਸਨ, ਜਿਸ ’ਚ ਉਹ ਆਪਣੇ ਪਰਿਵਾਰ ਨਾਲ ਡਾਂਸ ਕਰ ਰਹੇ ਸਨ। ਇਸ ਸਟਾਰ ਬੱਲੇਬਾਜ਼ ਨੂੰ ਜਦੋਂ ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਨਾਲ ਭੰਗੜਾ ਪਾਊਣ ਦਾ ਮੌਕਾ ਮਿਲਿਆ ਤਾਂ ਉਹ ਜੰਮ ਕੇ ਨੱਚੇ।
ਇਹ ਵੀ ਪੜ੍ਹੋ : IPl : ਸਮੇਂ ਦੀ ਪਾਬੰਦੀ ਨੂੰ ਲੈ ਕੇ ਸਖ਼ਤ BCCI , 90 ਮਿੰਟ ’ਚ ਖਤਮ ਕਰਨੀ ਹੋਵੇਗੀ ਪਾਰੀ

ਸ਼ਿਖਰ ਧਵਨ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਧਨਸ਼੍ਰੀ ਤੇ ਉਹ ਭੰਗੜਾ ਪਾਉਂਦੇ ਦਿਸ ਰਹੇ ਹਨ। ਇਸ ਵੀਡੀਓ ਨੂੰ ਧਨਸ਼੍ਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ- ਗੱਬਰ ਦੇ ਸਟਾਈਲ ’ਚ ਭੰਗੜਾ, ਇਕੱਠੇ ਮਿਲ ਕੇ ਇੰਸਟਾਗ੍ਰਾਮ ਰੀਲ ’ਚ ਵੀ ਅੱਗ ਲਾ ਦਿੱਤੀ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ, ਐਨਰਜੀ ਬੋਲਦੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਅਜੇ ਤਕ ਇਸ ਨੂੰ 3 ਲੱਖ ਤੋਂ ਵੀ ਜ਼ਿਆਦਾ ਲਾਈਕ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ : IPL 2021 : ਰਿਸ਼ਭ ਪੰਤ ਬਣੇ ਦਿੱਲੀ ਕੈਪੀਟਲਸ ਦੇ ਕਪਤਾਨ, ਸ਼੍ਰੇਅਸ ਅਈਅਰ ਟੂਰਨਾਮੈਂਟ ਤੋਂ ਬਾਹਰ

 

 
 
 
 
 
 
 
 
 
 
 
 
 
 
 
 

A post shared by Dhanashree Verma Chahal (@dhanashree9)

ਜ਼ਿਕਰਯੋਗ ਹੈ ਕਿ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਪੇਸ਼ੇ ਤੋਂ ਡੈਂਟਿਸਟ, ਕੋਰੀਓਗ੍ਰਾਫ਼ਰ ਤੇ ਯੂਟਿਊਬਰ ਹੈ। ਇੰਗਲੈਂਡ ਸੀਰੀਜ਼ ਦੇ ਦੌਰਾਨ ਧਨਸ਼੍ਰੀ ਯੁਜਵੇਂਦਰ ਚਾਹਲ ਦੇ ਨਾਲ ਸੀ। ਚਾਹਲ ਤੇ ਧਨਸ਼੍ਰੀ ਮੁਹੰਮਦ ਸਿਰਾਜ ਦੇ ਨਾਲ ਮੰਗਲਵਾਰ ਨੂੰ ਪੁਣੇ ਤੋਂ ਆਰ. ਸੀ. ਬੀ. ਦੇ ਕੈਂਪ ਨਾਲ ਜੁੜਨ ਲਈ ਰਵਾਨਾ ਹੋਏ। ਦੂਜੇ ਪਾਸੇ ਧਵਨ ਵੀ ਛੇਤੀ ਹੀ ਦਿੱਲੀ ਕੈਪੀਟਲਸ ਦੇ ਨਾਲ ਜੁੜਨਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


author

Tarsem Singh

Content Editor

Related News