ਵੈਸਟਇੰਡੀਜ਼ ਦੌਰੇ 'ਤੇ ਮਸਤੀ ਕਰਦੇ ਨਜ਼ਰ ਆਏ ਭਾਰਤੀ ਖਿਡਾਰੀ, ਧਵਨ ਨੇ ਪੋਸਟ ਕੀਤੀ ਵੀਡੀਓ

8/13/2019 6:53:59 PM

ਸਪੋਰਸਟ ਡੈਸਕ— ਵੈਸਟਇੰਡੀਜ਼ ਦੇ ਨਾਲ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਚੁੱਕਿਆ ਭਾਰਤ ਬੁੱਧਵਾਰ ਨੂੰ ਸੀਰੀਜ਼ 'ਤੇ ਕਬਜਾ ਜਮਾਉਣ ਉਤਰੇਗਾ। ਪਰ ਤੀਜੇ ਵਨ-ਡੇ ਤੋਂ ਇਕ ਦਿਨ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਮੈਦਾਨ 'ਤੇ ਪ੍ਰੈਕਟਿਸ ਨਹੀਂ ਸਗੋਂ ਮਜ਼ੇ ਕਰਦੇ ਨਜ਼ਰ ਆਏ ਜਿਸ 'ਚ ਖ਼ਰਾਬ ਫ਼ਾਰਮ 'ਚ ਚੱਲ ਰਹੇ ਸ਼ਿਖਰ ਧਵਨ ਵੀ ਸ਼ਾਮਲ ਸਨ। ਭਾਰਤੀ ਓਪਨਰ ਬੱਲੇਬਾਜ਼ ਧਵਨ ਨੇ ਇਸ ਦੀ ਇਕ ਵੀਡੀਓ ਵੀ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀ ਹੈ।

ਧਵਨ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਟੀਮ ਦੇ ਸਾਥੀ ਖਿਡਾਰੀਆਂ ਖਲੀਲ ਅਹਿਮਦ ਤੇ ਨਵਦੀਪ ਸੈਨੀ ਨਾਲ ਝੀਲ 'ਚ ਡੁੱਬਕੀ ਲਗਾਉਂਦੇ ਤੇ ਮਸਤੀ ਕਰਦੇ ਵੇਖੇ ਜਾ ਸਕਦੇ ਹਨ। ਧਵਨ ਦੇ ਨਾਲ ਕੁਝ ਹੋਰ ਖਿਡਾਰੀ ਪਹਿਲਾਂ ਰੱਸੀ ਦੇ ਸਹਾਰੇ ਝੀਲ 'ਚ ਛਲਾਂਗ ਲਗਾਉਂਦੇ ਹਨ ਤੇ ਫਿਰ ਤੈਰ ਕੇ ਝੀਲ ਦੇ ਕੰਡੇ 'ਤੇ ਆ ਜਾਂਦੇ ਹਨ। ਇਸ ਦੌਰਾਨ ਉਹ ਵੈਸਟਇੰਡੀਜ਼ ਦੇ ਧਾਕੜ ਖਿਡਾਰੀ ਕਿਰੋਨ ਪੋਲਾਰਡ ਨਾਲ ਕਿਸ਼ਤੀ 'ਤੇ ਘੁੰਮਦੇ ਵੀ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਕਪਤਾਨ ਵਿਰਾਟ ਕੋਹਲੀ 'ਤੇ ਉਪ-ਕਪਤਾਨ ਰੋਹਿਤ ਸ਼ਰਮਾ ਵਿਖਾਈ ਨਹੀਂ ਦਿੱਤੇ। 

 
 
 
 
 
 
 
 
 
 
 
 
 
 

Open water, the greenery and fresh air = bliss. 😄

A post shared by Shikhar Dhawan (@shikhardofficial) on Aug 12, 2019 at 10:03pm PDT

ਟੀਮ ਇੰਡੀਆ ਦੇ ਉਭਰਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਦੁਆਰਾ ਸ਼ੇਅਰ ਕੀਤੀ ਗਈ ਫੋਟੋਜ਼ ਰੋਹਿਤ ਸ਼ਰਮਾ ਜਰੂਰ ਨਜ਼ਰ ਆਏ ਤੇ ਇਸ ਦੌਰਾਨ ਉਹ ਕਿਸ਼ਤੀ 'ਤੇ ਸਮੁੰਦਰ ਦੀ ਸੈਰ 'ਤੇ ਨਿਕਲੇ ਸਨ। ਰੋਹਿਤ ਦੇ ਨਾਲ ਮਯੰਕ ਅੱਗਰਵਾਲ ਤੇ ਨਵਦੀਪ ਸੈਨੀ ਵੀ ਮੌਜੂਦ ਸਨ।

 
 
 
 
 
 
 
 
 
 
 
 
 
 

New beginnings bring new experiences🌴🌊 #family 💙

A post shared by Khaleel Ahmed (@khaleelahmed13) on Aug 12, 2019 at 9:16pm PDT

ਕੁਲਚਾ ਦੇ ਨਾਂ ਨਾਲ ਭਾਰਤੀ ਟੀਮ 'ਚ ਮਸ਼ਹੂਰ ਸਪਿਨਰਸ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਇਸ ਦੌਰਾਨ ਇਕ ਬੀਚ 'ਤੇ ਘੁੰਮਦੇ ਨਜ਼ਰ ਆਏ। ਕੁਲਦੀਪ ਨੇ ਹਾਫ ਸ਼ਰਟ ਤੇ ਸ਼ਾਰਟਸ ਪਾ ਕੇ ਇਸ ਫੋਟੋ ਨੂੰ ਫੈਨਜ਼ ਨਾਲ ਸ਼ੇਅਰ ਕੀਤੀ ਹੈ।PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ