ਸ਼ਿਖਰ ਧਵਨ ਨੇ ਆਪਣੇ ਤੋਂ 10 ਸਾਲ ਵੱਡੀ ਆਇਸ਼ਾ ਨਾਲ ਕੀਤਾ ਹੈ ਵਿਆਹ, ਜਾਣੋ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ

Monday, Jun 14, 2021 - 01:51 PM (IST)

ਸ਼ਿਖਰ ਧਵਨ ਨੇ ਆਪਣੇ ਤੋਂ 10 ਸਾਲ ਵੱਡੀ ਆਇਸ਼ਾ ਨਾਲ ਕੀਤਾ ਹੈ ਵਿਆਹ, ਜਾਣੋ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਧਵਨ ਨੂੰ ਸਪੋਰਟ ਕਰਨ ਲਈ ਕਈ ਮੈਚਾਂ ਦੇ ਦੌਰਾਨ ਸਟੇਡੀਅਮ ’ਚ ਦਿਖਾਈ ਦਿੰਦੀ ਹੈ ਤੇ ਧਵਨ ਦੇ ਚੌਕੇ ਤੇ ਛੱਕਿਆਂ ਦਾ ਉਹ ਖ਼ੂਬ ਆਨੰਦ ਮਾਣਦੀ ਹੈ। 

ਹਰਭਜਨ ਦੀ ਵਜ੍ਹਾ ਨਾਲ ਹੋਈ ਧਵਨ ਤੇ ਆਇਸ਼ਾ ਦੀ ਦੋਸਤੀ
ਸ਼ਿਖਰ ਧਵਨ ਨੇ ਸਾਲ 2012 ’ਚ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ। ਆਇਸ਼ਾ ਮੈਲਬੋਰਨ ਦੀ ਰਹਿਣ ਵਾਲੀ ਬਿ੍ਰਟਿਸ਼ ਬੰਗਾਲੀ ਹੈ। ਸ਼ਿਖਰ ਧਵਨ ਤੇ ਆਇਸ਼ਾ ਫ਼ੇਸਬੁੱਕ ’ਤੇ ਦੋਸਤ ਬਣੇ ਸਨ ਦੇ ਦੋਵਾਂ ਦੇ ਮਿਲਣ ਦੇ ਪਿੱਛੇ ਕ੍ਰਿਕਟਰ ਹਰਭਜਨ ਸਿੰਘ ਦਾ ਰੋਲ ਹੈ। ਦਰਅਸਲ, ਦੱਸਿਆ ਜਾਂਦਾ ਹੈ ਕਿ ਸ਼ਿਖਰ ਨੇ ਆਇਸ਼ਾ ਨੂੰ ਹਰਭਜਨ ਸਿੰਘ ਦੀ ਫ਼ੇਸਬੁੱਕ ਫ਼ਰੈਂਡਲਿਸਟ ’ਚ ਦੇਖਿਆ ਸੀ ਤੇ ਉਸ ਦੀ ਤਸਵੀਰ ਦੇਖਦੇ ਹੀ ਉਹ ਆਇਸ਼ਾ ’ਤੇ ਫ਼ਿਦਾ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਨੇ ਆਇਸ਼ਾ ਨੂੰ ਫ਼ਰੈਂਡ ਰਿਕਵੈਸਟ ਭੇਜੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਹੋਣ ਲੱਗੀ ਤੇ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗੇ।

PunjabKesariਆਇਸ਼ਾ ਤੋਂ 10 ਸਾਲ ਛੋਟੇ ਹਨ ਸ਼ਿਖਰ
ਸ਼ਿਖਰ ਧਵਨ ਉਮਰ ’ਚ ਆਇਸ਼ਾ ਤੋਂ 10 ਸਾਲ ਛੋਟੇ ਹਨ। ਸਾਲ 2009 ’ਚ ਦੋਵਾਂ ਨੇ ਮੰਗਣੀ ਕੀਤੀ। ਪਰ ਵਿਆਹ ਲਈ ਸ਼ਿਖਰ ਨੂੰ ਥੋੜ੍ਹਾ ਸਮਾਂ ਚਾਹੀਦਾ ਸੀ ਕਿਉਂਕਿ ਉਹ ਆਪਣੇ ਕ੍ਰਿਕਟਰ ਕਰੀਅਰ ’ਤੇ ਧਿਆਨ ਦੇਣਾ ਚਾਹੁੰਦੇ ਸਨ।

PunjabKesari

ਧਵਨ ਦੀ ਪਤਨੀ ਨੂੰ ਪਹਿਲੇ ਵਿਆਹ ਤੋਂ ਹਨ ਦੋ ਧੀਆਂ
ਸਾਲ 2012 ’ਚ ਦੋਹਾਂ ਨੇ ਵਿਆਹ ਕਰ ਲਿਆ। ਆਇਸ਼ਾ ਦਾ ਇਹ ਦੂਜਾ ਵਿਆਹ ਸੀ। ਇਸ ਤੋਂ ਪਹਿਲਾਂ ਆਇਸ਼ਾ ਨੇ ਆਸਟਰੇਲੀਆ ਦੇ ਬਿਜ਼ਨੈਸ ਮੈਨ ਨਾਲ ਵਿਆਹ ਕੀਤਾ ਸੀ ਪਰ ਬਾਅਦ ’ਚ ਦੋਵਾਂ ਦਾ ਤਲਾਕ ਹੋ ਗਿਆ। ਆਇਸ਼ਾ ਤੇ ਉਸ ਦੇ ਪਹਿਲੇ ਪਤੀ ਦੀਆਂ ਦੋ ਧੀਆਂ ਹਨ ਜਿਨ੍ਹਾਂ ਦੇ ਨਾਂ ਰੀਆ ਤੇ ਆਲੀਆ ਹਨ।

PunjabKesariਸ਼ਿਖਰ ਧਵਨ ਤੇ ਆਇਸ਼ਾ ਦਾ ਇਕ ਪੁੱਤਰ ਹੈ
ਸ਼ਿਖਰ ਧਵਨ ਤੇ ਆਇਸ਼ਾ ਦਾ ਇਕ ਪੁੱਤਰ ਹੈ ਜਿਸ ਦਾ ਨਾਂ ਜ਼ੋਰਾਵਰ ਹੈ। ਸ਼ਿਖਰ ਆਪਣੀਆਂ ਧੀਆਂ ਤੋਂ ਵੀ ਓਨਾ ਹੀ ਪਿਆਰ ਕਰਦੇ ਹਨ ਜਿੰਨਾ ਕਿ ਆਪਣੇ ਪੁੱਤਰ ਨਾਲ। ਆਇਸ਼ਾ ਨਾਲ ਵਿਆਹ ਤੋਂ ਬਾਅਦ ਸ਼ਿਖਰ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘‘ਮੇਰੀ ਕਿਸਮਤ ’ਚ ਸੀ ਮੇਰੀਆਂ ਦੋ ਧੀਆਂ, ਤਾਂ ਉਹ ਇਕਦਮ ਨਾਲ ਮੇਰੀ ਜ਼ਿੰਦਗੀ ’ਚ ਆ ਗਈਆਂ। ਮੈਂ ਖ਼ੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ। 
 


author

Tarsem Singh

Content Editor

Related News