ਸ਼ਿਖਰ ਧਵਨ ਦੀ ਤਸਵੀਰ ''ਤੇ ਯੂਜ਼ਰ ਨੇ ਕੀਤਾ ਭੱਦਾ ਕੁਮੈਂਟ, ਖਿਡਾਰੀ ਨੇ ਮਜ਼ੇਦਾਰ ਜਵਾਬ ਦੇ ਕੇ ਬੋਲਤੀ ਕੀਤੀ ਬੰਦ

Saturday, Dec 12, 2020 - 04:44 PM (IST)

ਸ਼ਿਖਰ ਧਵਨ ਦੀ ਤਸਵੀਰ ''ਤੇ ਯੂਜ਼ਰ ਨੇ ਕੀਤਾ ਭੱਦਾ ਕੁਮੈਂਟ, ਖਿਡਾਰੀ ਨੇ ਮਜ਼ੇਦਾਰ ਜਵਾਬ ਦੇ ਕੇ ਬੋਲਤੀ ਕੀਤੀ ਬੰਦ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਵਿਚ ਸ਼ਿਖਰ ਧਵਨ ਨਾਲ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਵਿਖਾਈ ਦੇ ਰਹੇ ਹਨ। ਧਵਨ ਨੇ ਇਸ ਤਸਵੀਰ ਦੇ ਨਾਲ ਫ਼ਿਲਮ ਦਾ ਡਾਇਲਾਗ 'ਆਂਖੇ ਨਿਕਾਲ ਕਰ ਗੋਟੀਆਂ ਖੇਲਤਾ ਹੂੰ ਗੋਟੀਆਂ' ਲਿਖਿਆ ਸੀ। ਉਨ੍ਹਾਂ ਦੀ ਇਸ ਤਸਵੀਰ 'ਤੇ ਇਕ ਯੂਜ਼ਰ ਨੇ ਭੱਦਾ ਕੁਮੈਂਟ ਕਰ ਦਿੱਤਾ।

ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ 'ਚ ਆਖ਼ੀ ਇਹ ਗੱਲ



ਫਿਰ ਭਾਰਤੀ ਟੀਮ ਦੇ ਗੱਬਰ ਕਹੇ ਜਾਣ ਵਾਲੇ ਸ਼ਿਖਰ ਧਵਨ ਕਿੱਥੇ ਪਿੱਛੇ ਰਹਿਣ ਵਾਲੇ ਸਨ। ਧਵਨ ਨੇ ਵੀ ਉਸ ਯੂਜ਼ਰ ਨੂੰ ਸਬਕ ਸਿਖਾਉਣ ਲਈ ਮਜ਼ੇਦਾਰ ਜਵਾਬ ਦਿੱਤਾ, ਜਿਸ ਨਾਲ ਉਸ ਦੀ ਬੋਲਦੀ ਬੰਦ ਹੋ ਗਈ। ਧਵਨ ਨੇ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਲਿਖਿਆ, 'ਹਾਂਜੀ ਤੁਹਾਡੇ ਪਰਿਵਾਰ ਵਾਲੇ ਵੀ ਇਹੀ ਕਹਿ ਰਹੇ ਸਨ ਤੁਹਾਡੇ ਬਾਰੇ 'ਚ।' ਇਸ ਦੇ ਨਾਲ ਧਵਨ ਨੇ ਹੱਸਣ ਵਾਲੀ ਇਮੋਜੀ ਵੀ ਪੋਸਟ ਕੀਤੀ।  

ਇਹ ਵੀ ਪੜ੍ਹੋ: WHO ਨੇ ਨਰਿੰਦਰ ਮੋਦੀ ਦੇ 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਅਭਿਆਨ ਦੀ ਕੀਤੀ ਸ਼ਲਾਘਾ

PunjabKesari

ਧਿਆਨਦੇਣ ਯੋਗ ਹੈ ਕਿ ਹਾਲ ਹੀ ਵਿਚ ਆਸਟਰੇਲੀਆ ਵਿਚ ਖ਼ਤਮ ਹੋਈ ਟੀ20 ਸੀਰੀਜ਼ ਵਿਚ ਧਵਨ ਦਾ ਬੱਲਾ ਖੂਬ ਚੱਲਿਆ ਸੀ। ਧਵਨ ਨੇ ਆਸਟਰੇਲੀਆ ਖ਼ਿਲਾਫ਼ ਟੀ20 ਮੈਚਾਂ ਵਿਚ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਉਥੇ ਹੀ ਧਵਨ ਦਾ ਇਸ ਸਾਲ ਦਾ ਆਈ.ਪੀ.ਐਲ. ਵੀ ਕਾਫ਼ੀ ਸ਼ਾਨਦਾਰ ਰਿਹਾ ਸੀ ਅਤੇ ਉਨ੍ਹਾਂ ਨੇ ਲਗਾਤਾਰ 2 ਸੈਂਕੜੇ ਲਗਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ।

ਇਹ ਵੀ ਪੜ੍ਹੋ: ਸਾਵਧਾਨ, ਇਸ ਤਾਰੀਖ਼ ਤੋਂ ਪਹਿਲਾਂ ਕਰ ਲਓ PAN ਨੂੰ Aadhaar ਨਾਲ ਲਿੰਕ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ


author

cherry

Content Editor

Related News