ਈਡਨ ਦੀ ਪਿੱਚ ਦਿੱਲੀ ਦੇ ਮੁਕਾਬਲੇ ਪੂਰੀ ਤਰ੍ਹਾਂ ਹੈ ਵੱਖ : ਧਵਨ
Saturday, Apr 13, 2019 - 02:43 PM (IST)

ਕੋਲਕਾਤਾ— ਸ਼ਿਖਰ ਧਵਨ ਨੇ ਅਜੇਤੂ 97 ਦੌੜਾਂ ਦੀ ਪਾਰੀ ਖੇਡ ਕੇ ਫਾਰਮ 'ਚ ਵਾਪਸੀ ਕੀਤੀ ਅਤੇ ਕਿਹਾ ਕਿ ਈਡਨ ਗਾਰਡਨ ਦੀ ਪਿੱਚ ਦਿੱਲੀ ਕੈਪੀਟਲਸ ਦੇ ਘਰੇਲੂ ਮੈਦਾਨ ਦੇ ਮੁਕਾਬਲੇ ਕਾਫੀ ਬਿਹਤਰ ਸੀ। ਧਵਨ ਨੇ ਪੂਰੀ ਪਾਰੀ ਤਕ ਬੱਲੇਬਾਜ਼ੀ ਕੀਤੀ ਅਤੇ ਦਿੱਲੀ ਕੈਪੀਟਲਸ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਇੱਥੇ ਆਈ.ਪੀ.ਐੱਲ. ਮੈਚ 'ਚ ਕੋਲਕਾਤਾ ਨਾਈਟਰਾਈਡਰਜ਼ 'ਤੇ 7 ਵਿਕਟਾਂ ਤੋਂ ਜਿੱਤ ਦਿਵਾਈ। ਹਾਲਾਂਕਿ ਉਹ ਆਪਣੇ ਪਹਿਲੇ ਟੀ-20 ਸੈਂਕੜੇ ਤੋਂ ਖੁੰਝੇ ਗਏ ਕਿਉਂਕਿ ਕੋਲਿਨ ਇੰਗ੍ਰਾਮ ਦੇ ਸ਼ਾਨਦਾਰ ਸ਼ਾਟ ਨਾਲ ਮੈਚ ਦਾ ਅੰਤ ਹੋਇਆ। ਧਵਨ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਉਨ੍ਹਾਂ ਨੇ ਇਨਾਮ ਵੰਡ ਸਮਾਰੋਹ 'ਚ ਕਿਹਾ, ''ਮੈਂ ਜਾਣਦਾ ਹਾਂ ਕਿ ਇਹ ਮੇਰਾ ਪਹਿਲਾ ਟੀ-20 ਸੈਂਕੜਾ ਹੋ ਸਕਦਾ ਸੀ ਪਰ ਟੀਮ ਦਾ ਟੀਚਾ ਜ਼ਿਆਦਾ ਅਹਿਮ ਹੈ। ਇਸ ਲਈ ਮੈਂ ਵੱਡਾ ਜੋਖਮ ਲੈਣ ਦੀ ਬਜਾਏ ਇਕ ਦੌੜ ਲੈ ਲਈ।'' ਈਡਨ ਦੀ ਪਿੱਚ ਬਾਰੇ ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ, ''ਦਿੱਲੀ ਦੇ ਮੁਕਾਬਲੇ 'ਚ ਇੱਥੋਂ ਦੀ ਪਿੱਚ ਪੂਰੀ ਤਰ੍ਹਾਂ ਵੱਖ ਹੈ। ਮੈਂ ਦਿਨੇਸ਼ ਕਾਰਤਿਕ ਨੂੰ ਇਹੋ ਚੀਜ਼ ਦਸ ਰਿਹਾ ਸੀ। ਇਹ ਬੱਲੇਬਾਜ਼ੀ ਲਈ ਚੰਗਾ ਵਿਕਟ ਹੈ। ਗੇਂਦਬਾਜ਼ਾਂ ਲਈ ਵੀ ਇਹ ਚੰਗਾ ਅਤੇ ਬੱਲੇਬਾਜ਼ਾਂ ਲਈ ਵੀ ਜਿਸ ਨਾਲ ਇਹ ਦਿਲਚਸਪ ਵਿਕਟ ਹੈ। ਦਿੱਲੀ 'ਚ ਸਾਨੂੰ ਖੁਦ ਹੀ ਪਿੱਚ ਦੇ ਹਿਸਾਬ ਨਾਲ ਢਲਣਾ ਹੁੰਦਾ ਹੈ, ਇਸ ਲਈ ਸਾਡੇ ਕੋਲ ਕੌਸਲ ਹੋਣਾ ਚਾਹੀਦਾ ਹੈ।''