NCA ''ਚ ਧਵਨ, ਹਾਰਦਿਕ ਅਤੇ ਇਸ਼ਾਂਤ ਨੇ ਕੀਤੇ ਡਾਂਸਿੰਗ ਮੂਵਸ, ਦੇਖੋ ਮਜ਼ੇਦਾਰ ਵੀਡੀਓ

02/14/2020 5:09:21 PM

ਸਪੋਰਟਸ ਡੈਸਕ— ਭਾਰਤੀ ਟੀਮ ਇਸ ਸਮੇਂ ਸੱਟ ਤੋਂ ਕਾਫੀ ਪਰੇਸ਼ਾਨ ਹੈ ਕਿਉਂਕਿ ਭਾਰਤ ਦੇ ਪ੍ਰਮੁੱਖ ਖਿਡਾਰੀ ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਪੰਡਯਾ ਅਤੇ ਇਸ਼ਾਂਤ ਸ਼ਰਮਾ ਟੀਮ 'ਚੋਂ ਬਾਹਰ ਚਲ ਰਹੇ ਹਨ। ਧਵਨ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਧਵਨ, ਹਾਰਦਿਕ ਅਤੇ ਇਸ਼ਾਂਤ ਦੇ ਨਾਲ ਨਚਦੇ ਹੋਏ ਦਿਖਾਈ ਦੇ ਰਹੇ ਹਨ।
 

 
 
 
 
 
 
 
 
 
 
 
 
 
 

Who said rehab is boring? 🤣 Yahaan ke hum sikander! @hardikpandya93 @ishant.sharma29

A post shared by Shikhar Dhawan (@shikhardofficial) on Feb 12, 2020 at 10:06pm PST

ਹਾਲ ਹੀ 'ਚ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ ਧਵਨ, ਪੰਡਯਾ ਅਤੇ ਇਸ਼ਾਂਤ ਰਿਹੈਬ ਦੀ ਟ੍ਰੇਨਿੰਗ ਕਰਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ 'ਚ ਪੰਡਯਾ ਦੌੜਦੇ ਹੋਏ, ਇਸ਼ਾਂਤ ਰਾਡ ਲਈ ਅਤੇ ਧਵਨ ਸਾਈਕਲਿੰਗ ਕਰਦੇ ਹੋਏ ਨੱਚ ਰਹੇ ਹਨ। ਇਸ ਦੀ ਵੀਡੀਓ ਨੂੰ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਧਵਨ ਨੇ ਲਿਖਿਆ ਕਿ ਕੌਣ ਕਹਿੰਦਾ ਹੈ ਕਿ ਰਿਹੈਬ ਦੀ ਟ੍ਰੇਨਿੰਗ ਕਰਨਾ ਬੋਰਿੰਗ ਹੁੰਦਾ ਹੈ। ਇੱਥੋਂ ਦੇ ਅਸੀਂ ਸਿੰਕਦਰ ਹਾਂ। ਇਸ ਤੋਂ ਪਹਿਲਾਂ ਵੀ ਧਵਨ ਰਿਹੈਬ ਲਈ ਐੱਨ. ਸੀ. ਏ. 'ਚ ਟ੍ਰੇਨਿੰਗ ਦੇ ਨਾਲ ਮਸਤੀ ਕਰਦੇ ਹੋਏ ਦਿਸ ਰਹੇ ਹਨ ਅਤੇ ਉਸ ਸਮੇਂ ਵੀ ਧਵਨ ਸੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਨੱਚ ਰਹੇ ਹਨ।


ਜ਼ਿਕਰਯੋਗ ਹੈ ਕਿ ਧਵਨ ਨੂੰ ਆਸਟਰੇਲੀਆ ਦੇ ਖਿਲਾਫ ਵਨ-ਡੇ ਸੀਰੀਜ਼ 'ਚ ਫੀਲਡਿੰਗ ਕਰਦੇ ਹੋਏ ਸੱਟ ਲੱਗ ਗਈ ਸੀ ਜਦਕਿ ਪੰਡਯਾ ਆਪਣੀ ਪਿੱਠ ਦੀ ਸੱਟ ਦੇ ਚਲਦੇ ਟੀਮ 'ਚੋਂ ਬਾਹਰ ਹਨ। ਇਸ਼ਾਂਤ ਨੂੰ ਰਣਜੀ ਮੈਚ ਦੇ ਦੌਰਾਨ ਉਨ੍ਹਾਂ ਦੇ ਗਿੱਟੇ 'ਚ ਸੱਟ ਲੱਗਣ ਦੇ ਚਲਦੇ ਨਿਊਜ਼ੀਲੈਂਡ 'ਚ ਹੋਣ ਵਾਲੇ ਟੈਸਟ ਸੀਰੀਜ਼ 'ਚੋਂ ਬਾਹਰ ਬੈਠਣਾ ਪਿਆ।

 


Tarsem Singh

Content Editor

Related News