ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਿਖਾ ਪਾਂਡੇ ਅੱਜ ਮਨਾ ਰਹੀ ਹੈ ਆਪਣਾ 31ਵਾਂ ਜਨਮਦਿਨ

05/12/2020 7:57:37 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟਰ ਸ਼ਿਖਾ ਪਾਂਡੇ ਅੱਜ ਭਾਵ 12 ਮਈ 2020 ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਉਹ ਉਨ੍ਹਾਂ ਖਿਡਾਰੀਆਂ 'ਚੋਂ ਇਕ ਹੈ ਜੋ ਬਹੁਤ ਪੜ੍ਹੀ-ਲਿਖੀ ਹੈ। ਕਰੀਅਰ 'ਚ ਹੁਣ ਤਕ 2 ਟੈਸਟ, 52 ਵਨ ਡੇ ਤੇ 50 ਟੀ-20 ਇੰਟਰਨੈਸ਼ਨਲ ਮੈਚ ਖੇਡਣ ਵਾਲੀ ਸ਼ਿਖਾ ਨੂੰ 15 ਸਾਲ ਦੀ ਉਮਰ 'ਚ ਹੀ ਗੋਆ ਟੀਮ ਨਾਲ ਖੇਡਣ ਲਈ ਚੁਣਿਆ ਗਿਆ ਸੀ। 17 ਸਾਲ ਦੀ ਉਮਰ 'ਚ ਸ਼ਿਖਾ ਨੂੰ ਗੋਆ ਮਹਿਲਾ ਸੀਨੀਅਰ ਸਟੇਟ ਟੀਮ 'ਚ ਖੇਡਣ ਦਾ ਮੌਕਾ ਮਿਲਿਆ ਸੀ। ਉਦੋਂ ਰਾਣੀ ਝਾਂਸੀ ਕ੍ਰਿਕਟ ਟੂਰਨਾਮੈਂਟ 'ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗੋਆ ਸੀਨੀਅਰ ਮਹਿਲਾ ਟੀਮ 'ਚ ਵੀ ਡੈਬਿਊ ਕੀਤਾ। ਉਸ ਨੇ ਸਾਲ 2010 'ਚ ਗੋਆ ਕਾਲਜ ਆਫ ਇੰਜੀਨੀਅਰਿੰਗ ਤੋਂ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੂੰ ਮਲਟੀਨੈਸ਼ਨਲ ਕੰਪਨੀਆਂ ਤੋਂ ਨੌਕਰੀ ਦੇ ਆਫਰ ਮਿਲੇ ਪਰ ਉਨ੍ਹਾਂ ਨੇ ਕ੍ਰਿਕਟ 'ਚ ਹੀ ਕਰੀਅਰ ਬਣਾਉਣ ਦੀ ਸੋਚੀ। ਉਸ ਨੇ 1 ਸਾਲ ਦੇ ਲਈ ਸਭ ਕੁਝ ਛੱਡ ਕੇ ਸਿਰਫ ਕ੍ਰਿਕਟ 'ਤੇ ਫੋਕਸ ਦਿੱਤਾ। ਬਾਅਦ 'ਚ ਉਸ ਨੇ ਸਾਲ 2011 'ਚ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਈ ਤੇ ਜੂਨ 2012 'ਚ ਏਅਰ ਟ੍ਰੈਫਿਕ ਕੰਟਰੋਲਰ ਬਣੀ।


2014 'ਚ ਮਿਲਿਆ ਭਾਰਤੀ ਟੀਮ 'ਚ ਮੌਕਾ
ਸ਼ਿਖਾ ਪਾਂਡੇ ਨੂੰ ਸਾਲ 2014 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਬੰਗਲਾਦੇਸ਼ ਵਿਰੁੱਧ 9 ਮਾਰਚ 2014 ਨੂੰ ਇੰਟਰਨੈਸ਼ਨਲ ਕ੍ਰਿਕਟ 'ਚ ਡੈਬਿਊ ਕੀਤਾ ਤੇ ਇਸ ਮੈਚ 'ਚ 1 ਵਿਕਟ ਹਾਸਲ ਕੀਤੀ। ਇਸ ਮਹਿਲਾ ਆਲਰਾਊਂਡਰ ਨੇ ਇਸ ਸਾਲ ਮਹਿਲਾ ਟੀ-20 ਵਿਸ਼ਵ ਕੱਪ 'ਚ ਹਿੱਸਾ ਲਿਆ। ਹਾਲਾਂਕਿ ਭਾਰਤੀ ਮਹਿਲਾ ਟੀਮ ਇਸ ਟੂਰਨਾਮੈਂਟ ਦੇ ਫਾਈਨਲ 'ਚ ਆਸਟਰੇਲੀਆ ਤੋਂ ਹਾਰ ਗਈ ਸੀ।


Gurdeep Singh

Content Editor

Related News