ਸ਼ੇਟੀ ਨੇ ਵਿਸ਼ਵ ''ਚ 22ਵੇਂ ਨੰਬਰ ਦੇ ਕਾਦਰੀ ਨੂੰ ਹਰਾਇਆ

Saturday, Jun 23, 2018 - 11:29 AM (IST)

ਸ਼ੇਟੀ ਨੇ ਵਿਸ਼ਵ ''ਚ 22ਵੇਂ ਨੰਬਰ ਦੇ ਕਾਦਰੀ ਨੂੰ ਹਰਾਇਆ

ਨਵੀਂ ਦਿੱਲੀ— ਭਾਰਤ ਦੇ ਸਾਨਿਲ ਸ਼ੇਟੀ ਨੇ ਸਿਏਟ ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) 'ਚ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਦੇ 22ਵੇਂ ਨੰਬਰ ਦੇ ਅਰੁਣਾ ਕਾਦਰੀ ਨੂੰ ਹਰਾ ਕੇ ਉਲਟਫੇਰ ਕੀਤਾ। ਫਾਲਕੰਸ ਟੀ.ਟੀ.ਲੀ. ਦੇ ਸ਼ੇਟੀ, ਵਾਰੀਅਰਸ ਦੇ ਆਪਣੇ ਮੁਕਾਬਲੇਬਾਜ਼ ਕਾਦਰੀ ਤੋਂ ਵਿਸ਼ਵ ਰੈਂਕਿੰਗ 'ਚ 88 ਸਥਾਨ ਹੇਠਾਂ ਹਨ ਪਰ ਉਨ੍ਹਾਂ ਨੇ ਤੀਜੇ ਗੇਮ 'ਚ 7-10 ਨਾਲ ਪਿੱਛੜਨ ਦੇ ਬਾਅਦ ਵਾਪਸੀ ਕਰਕੇ ਇਹ ਮੁਕਾਬਲਾ 2-1 ਨਾਲ ਜਿੱਤਿਆ।

ਤਿਆਗਰਾਜ ਸਟੇਡੀਅਮ 'ਚ ਦਿਨ ਦਾ ਪਹਿਲਾ ਮਹਿਲਾ ਸਿੰਗਲ ਮੁਕਾਬਲਾ ਵਾਰੀਅਰਸ ਦੀ ਪੂਜਾ ਅਤੇ ਫਾਲਕੰਸ ਦੀ ਸਵੀਡਿਸ਼ ਖਿਡਾਰਨ ਮਾਤੀਲਦਾ ਐਕਹੋਮ ਵਿਚਾਲੇ ਹੋਇਆ। ਇਸ ਨੂੰ ਮਾਤਿਲਦਾ ਨੇ 3-0 ਨਾਲ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਸਾਨਿਲ ਨੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ ਹੈ। ਬਾਅਦ 'ਚ ਉਨ੍ਹਾਂ ਨੇ ਬਰਨਾਡੇਟੇ ਦੇ ਨਾਲ ਮਿਲ ਕੇ ਅਚੰਤਾ ਸ਼ਰਤ ਕਮਲ ਅਤੇ ਸੋਫੀਆ ਪੋਲਚਨੋਵਾ ਨੂੰ 3-0 (11-4, 11-7, 11-9 ਨਾਲ ਹਰਾਇਆ। ਉਨ੍ਹਾਂ ਦੀਆਂ ਦੋ ਜਿੱਤਾਂ ਨਾਲ ਫਾਲਕੰਸ ਨੇ ਵਾਰੀਅਰਸ 'ਤੇ 8-1 ਦੀ ਬੜ੍ਹਤ ਬਣਾਈ।


Related News