ਸ਼ੇਤਰੀ ਨੂੰ ਉਜਬੇਕਿਸਤਾਨ ਵਿਰੁੱਧ ਦਮਦਾਰ ਪ੍ਰਦਰਸ਼ਨ ਦਾ ਭਰੋਸਾ

Monday, Jan 15, 2024 - 12:02 PM (IST)

ਸ਼ੇਤਰੀ ਨੂੰ ਉਜਬੇਕਿਸਤਾਨ ਵਿਰੁੱਧ ਦਮਦਾਰ ਪ੍ਰਦਰਸ਼ਨ ਦਾ ਭਰੋਸਾ

ਦੋਹਾ, (ਭਾਸ਼ਾ)– ਚਮਤਕਾਰੀ ਭਾਰਤੀ ਫੁੱਟਬਾਲ ਖਿਡਾਰੀ ਸੁਨੀਲ ਸ਼ੇਤਰੀ ਨੇ ਏ. ਐੱਫ. ਸੀ. ਏਸ਼ੀਆਈ ਕੱਪ ਦੇ ਪਹਿਲੇ ਮੈਚ ਵਿਚ ਮਜ਼ਬੂਤ ਆਸਟਰੇਲੀਆ ਹੱਥੋਂ 0-2 ਦੀ ਹਾਰ ਤੋਂ ਬਾਅਦ ਟੀਮ ਦੇ ਸਾਥੀ ਖਿਡਾਰੀਆਂ ਨੂੰ ਉਜਬੇਕਿਸਤਾਨ ਵਿਰੁੱਧ ਮੈਚ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ ਹੈ। ‘ਬਲਿਊ ਟਾਈਗਰਸ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਦੀ ਚੋਟੀ ਦੀ ਰੈਂਕਿੰਗ ਵਾਲੀ ਟੀਮ ਨੂੰ ਪਹਿਲੇ ਹਾਫ ਵਿਚ ਗੋਲਰਹਿਤ ਬਰਾਬਰੀ ’ਤੇ ਰੋਕੀ ਰੱਖਿਆ ਸੀ। 

ਵਿਸ਼ਵ ਕੱਪ 2022 ਦੇ ਆਖਰੀ-16 ਵਿਚ ਪਹੁੰਚਣ ਵਾਲੀ ਆਸਟਰੇਲੀਆ ਦੀ ਟੀਮ ਨੇ ਹਾਲਾਂਕਿ ਦੂਜੇ ਹਾਫ ਵਿਚ ਕ੍ਰੇਗ ਇਰਵਿਨ (50ਵਾਂ ਮਿੰਟ) ਤੇ ਬਦਲਵੇਂ ਖਿਡਾਰੀ ਜੌਰਡਨ ਬੋਸ (73ਵਾਂ ਮਿੰਟ) ਦੇ ਗੋਲ ਦੇ ਦਮ ’ਤੇ ਜਿੱਤ ਦਰਜ ਕੀਤੀ। ਸ਼ੇਤਰੀ ਨੇ ਕਿਹਾ, ‘‘ਇਸ ਤਰ੍ਹਾਂ ਦੇ ਮੈਚਾਂ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ। ਏਸ਼ੀਆ ਦੀ ਸਰਵਸ੍ਰੇਸ਼ਠ ਟੀਮ ਵਿਰੁੱਧ ਖੇਡਣਾ ਸੌਖਾ ਨਹੀਂ ਹੈ। 

ਅਸੀਂ ਇਸ ਤਰ੍ਹਾਂ ਦੀਆਂ ਟੀਮਾਂ ਵਿਰੁੱਧ ਖੇਡਣ ਦੇ ਆਦੀ ਨਹੀਂ ਹਾਂ ਕਿਉਂਕਿ ਅਸੀਂ ਅਕਸਰ ਉਨ੍ਹਾਂ ਵਿਰੁੱਧ ਨਹੀਂ ਖੇਡਦੇ। ਤੁਸੀਂ ਇਸ ਤਰ੍ਹਾਂ ਦੇ ਮੈਚਾਂ ਤੋਂ ਕੁਝ ਉਮੀਦ ਦੇ ਨਾਲ ਮੈਦਾਨ ’ਤੇ ਨਹੀਂ ਉਤਰਦੇ।’’ ਸਾਲ 2005 ਵਿਚ ਆਪਣਾ ਕਰੀਅਰ ਸ਼ੁਰੂ ਕਰਨ ਵਾਲਾ ਭਾਰਤੀ ਕਪਤਾਨ ਆਪਣੇ 93 ਗੋਲਾਂ ਦੀ ਗਿਣਤੀ ਵਿਚ ਵਾਧਾ ਕਰਨ ਵਿਚ ਅਸਫਲ ਰਿਹਾ ਪਰ ਉਸ ਨੇ ਕਿਹਾ ਕਿ ਹੁਣ ਉਸਦਾ ਧਿਆਨ 18 ਜਨਵਰੀ ਨੂੰ ਉਜਬੇਕਿਸਤਾਨ ਵਿਰੁੱਧ ਮੈਚ ’ਤੇ ਹੈ।


author

Tarsem Singh

Content Editor

Related News