ਪਿੰਕ ਬਾਲ ਟੈਸਟ ਤੋਂ ਪਹਿਲਾਂ ਭਾਰਤ-ਬੰਗਲਾਦੇਸ਼ੀ ਖਿਡਾਰੀਆਂ ਨੂੰ ਮਿਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (ਵੀਡੀਓ)

11/22/2019 2:32:37 PM

ਸਪੋਰਟਸ ਡੈਸਕ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ੁੱਕਰਵਾਰ ਅੱਜ ਇੱਥੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਦੀ ਕ੍ਰਿਕਟ ਟੀਮਾਂ ਵਿਚਾਲੇ ਹੋ ਰਹੇ ਪਹਿਲੇ ਡੇਅ-ਨਾਈਟ ਟੈਸਟ ਮੈਚ ਲਈ ਕੋਲਕਾਤਾ ਪਹੁੰਚੀ। ਹਸੀਨਾ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲੇ ਦਿਨ ਦੀ ਖੇਡ ਦਾ ਆਗਾਜ਼ ਕੀਤਾ। ਇੱਥੇ ਇਨ੍ਹਾਂ ਦੋਨਾਂ ਨੇ ਈਡਨ ਬੈੱਲ ਵਜ੍ਹਾ ਕੇ ਖੇਡ ਦੀ ਸ਼ੁਰੂਆਤ ਕਰਕੇ ਆਧਿਕਾਰਤ ਐਲਾਨ ਕੀਤਾ।

PunjabKesari

ਮੈਚ ਆਧਿਕਾਰਤ ਤੌਰ 'ਤੇ ਦੁਪਹਿਰ 1 ਵਜੇ ਸ਼ੁਰੂ ਹੋਇਆ। ਇਸ ਤੋਂ ਪਹਿਲਾਂ, ਦੋਵਾਂ ਦੇਸ਼ਾਂ ਦਾ ਰਾਸ਼ਟਰਗਾਨ ਵੱਜਾ ਅਤੇ ਦਰਸ਼ਕਾਂ ਨੇ ਪੂਰੇ ਜੋਸ਼ ਦੇ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬੰਗਲਾਦੇਸ਼ ਏਅਰਲਾਇੰਸ ਦੇ ਇਕ ਵਿਸ਼ੇਸ਼ ਜਹਾਜ਼ 'ਤੇ ਸ਼ੁੱਕਰਵਾਰ ਨੂੰ ਕੋਲਕਾਤਾ ਪਹੁੰਚੀ। ਉਨ੍ਹਾਂ ਦੇ ਪਹੁੰਚਣ 'ਤੇ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮੈਚ ਲਈ ਕੋਲਕਾਤਾ 'ਚ ਵਿਸ਼ੇਸ਼ ਤਿਆਰੀਆਂ ਕੀਤੀ ਗਈਆਂ ਹਨ। ਦੋਵਾਂ ਟੀਮਾਂ ਦਾ ਕ੍ਰਿਕਟ ਇਤਿਹਾਸ ਇਹ ਪਹਿਲਾ ਡੇਅ-ਨਾਈਟ ਟੈਸਟ ਮੈਚ ਹੈ। ਇਸ ਪਹਿਲੇ ਡੇਅ-ਨਾਈਟ ਮੈਚ ਲਈ ਸਟੇਡੀਅਮ ਪੂਰਾ ਭਰਿਆ ਹੋਇਆ ਹੈ। ਈਡਨ ਗਾਰਡਨ ਦੀ ਸਮਰੱਥਾ ਕਰੀਬ 60 ਹਜ਼ਾਰ ਹੈ ਅਤੇ ਇਸ ਮੈਚ ਲਈ ਟਿਕਟ ਕਾਫ਼ੀ ਪਹਿਲਾਂ ਹੀ ਵਿੱਕ ਚੁੱਕੀਆਂ ਸਨ।

PunjabKesari
PunjabKesari
ਦੋ ਮੈਚਾਂ ਦੀ ਸੀਰੀਜ਼ ਦਾ ਇਹ ਦੂਜਾ ਮੈਚ ਹੈ। ਭਾਰਤ ਨੇ ਇਸ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਰੱਖੀ ਹੈ। ਉਸ ਨੇ ਇੰਦੌਰ 'ਚ ਖੇਡੇ ਗਏ ਪਹਿਲੇ ਮੈਚ 'ਚ ਪਾਰੀ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਕੋਲਕਾਤਾ ਟੈਸਟ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸਦਾ ਟਾਪ ਆਰਡਰ ਪੂਰੀ ਤਰਾਂ ਨਾਲ ਫੇਲ੍ਹ ਹੋ ਗਿਆ। ਬੰਗਲਾਦੇਸ਼ ਨੇ ਪਹਿਲੇ ਹੀ ਦਿਨ ਦੇ ਪਹਿਲੇ ਸੈਸ਼ਨ 'ਚ 40 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਹਨ। ਇਸ ਮੈਚ ਲਈ ਬੰਗਲਾਦੇਸ਼ ਨੇ ਦੋ ਬਦਲਾਅ ਕੀਤੇ ਹਨ ਜਦ ਕਿ ਭਾਰਤ ਬਿਨਾਂ ਕਿਸੇ ਬਦਲਾਅ ਦੇ ਮੈਦਾਨ 'ਤੇ ਉਤਰਿਆ ਹੈ।PunjabKesari

 


Related News