ਪੈਰਿਸ ਪੈਰਾਲੰਪਿਕ 2024: ਤੀਰਅੰਦਾਜ਼ੀ ''ਚ ਸ਼ੀਤਲ-ਰਾਕੇਸ਼ ਦੀ ਜੋੜੀ ਨੇ ਜਿੱਤਿਆ ਕਾਂਸੀ ਤਗਮਾ
Tuesday, Sep 03, 2024 - 01:05 AM (IST)
ਸਪੋਰਟਸ ਡੈਸਕ- ਭਾਰਤੀ ਪੈਰਾ ਤੀਰਅੰਦਾਜ਼ੀ ਦੇ ਮਿਕਸਡ ਟੀਮ ਕੰਪਾਊਂਡ ਈਵੈਂਟ 'ਚ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਨੇ ਸੋਮਵਾਰ ਨੂੰ ਪੈਰਿਸ ਪੈਰਾਲੰਪਿਕ 2024 ਵਿੱਚ ਕਾਂਸੀ ਤਗ਼ਮਾ ਜਿੱਤਿਆਂ। ਕਾਂਸੀ ਤਗਮੇ ਦੇ ਮੈਚ 'ਚ ਸ਼ੀਤਲ-ਰਾਕੇਸ਼ ਦੀ ਜੋੜੀ ਨੇ ਇਟਲੀ ਦੇ ਐਲੀਓਨੋਰਾ ਸਾਰਟੀ ਅਤੇ ਮੈਟੀਓ ਬੋਨਾਸੀਨਾ ਨੂੰ 156-155 ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਸ਼ੀਤਲ ਦੇਵੀ ਸਿੰਗਲ ਮੁਕਾਬਲੇ 'ਚ ਤਮਗਾ ਜਿੱਤਣ 'ਚ ਕਾਮਯਾਬ ਨਹੀਂ ਹੋ ਸਕੀ ਸੀ, ਪਰ ਉਸ ਦੀ ਮਿਹਨਤ ਤੇ ਲਗਨ ਦਾ ਹੀ ਨਤੀਜਾ ਰਿਹਾ ਕਿ ਉਸ ਨੇ ਤੇ ਰਾਕੇਸ਼ ਕੁਮਾਰ ਨੇ ਮਿਕਸਡ ਟੀਮ ਮੁਕਾਬਲੇ 'ਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ ਹੈ।
ਇਸ ਦੇ ਨਾਲ ਹੁਣ 3 ਗੋਲਡ, 5 ਚਾਂਦੀ ਤੇ 6 ਕਾਂਸੀ ਤਮਗਿਆਂ ਨਾਲ ਭਾਰਤ ਮੈਡਲ ਟੈਲੀ 'ਚ 14ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਚੀਨ, ਇੰਗਲੈਂਡ ਤੇ ਅਮਰੀਕਾ ਹਾਲੇ ਵੀ ਸਿਖ਼ਰ 3 ਦੇ ਸਥਾਨਾਂ 'ਤੇ ਕਾਬਜ਼ ਹਨ।