ਸ਼ਾਸਤਰੀ ਅਤੇ ਪਾਟਿਲ ਨੇ ਤਿਲਕ ਵਰਮਾ ਨੂੰ ਵਿਸ਼ਵ ਕੱਪ ਟੀਮ ''ਚ ਸ਼ਾਮਲ ਕਰਨ ਦੀ ਕੀਤੀ ਵਕਾਲਤ

Friday, Aug 18, 2023 - 04:05 PM (IST)

ਸ਼ਾਸਤਰੀ ਅਤੇ ਪਾਟਿਲ ਨੇ ਤਿਲਕ ਵਰਮਾ ਨੂੰ ਵਿਸ਼ਵ ਕੱਪ ਟੀਮ ''ਚ ਸ਼ਾਮਲ ਕਰਨ ਦੀ ਕੀਤੀ ਵਕਾਲਤ

ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਅਤੇ ਸੰਦੀਪ ਪਾਟਿਲ ਨੇ ਸ਼ੁੱਕਰਵਾਰ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਮੱਧ ਕ੍ਰਮ 'ਚ ਪ੍ਰਤਿਭਾਸ਼ਾਲੀ ਤਿਲਕ ਵਰਮਾ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ। ਵਿਸ਼ਵ ਕੱਪ ਦਾ ਆਯੋਜਨ ਭਾਰਤ 'ਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਵੇਗਾ। ਸ਼ਾਸਤਰੀ ਨੇ ਕਿਹਾ ਕਿ 20 ਸਾਲਾ ਵਰਮਾ ਨੂੰ ਟੀਮ 'ਚ ਸ਼ਾਮਲ ਕਰਨਾ ਫ਼ਾਇਦੇਮੰਦ ਹੋਵੇਗਾ ਕਿਉਂਕਿ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਨ੍ਹਾਂ ਨੇ ਸਟਾਰ ਸਪੋਰਟਸ ਨੂੰ ਕਿਹਾ, “ਮੈਂ ਤਿਲਕ ਵਰਮਾ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਮੈਂ ਮੱਧਕ੍ਰਮ 'ਚ ਇੱਕ ਖੱਬੇ ਹੱਥ ਦਾ ਬੱਲੇਬਾਜ਼ ਚਾਹੁੰਦਾ ਹਾਂ। ਜੇਕਰ ਮੈਂ ਮੱਧਕ੍ਰਮ 'ਚ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਚਾਹੁੰਦਾ ਹਾਂ ਤਾਂ ਮੈਂ ਨਿਸ਼ਚਿਤ ਤੌਰ 'ਤੇ ਉਨ੍ਹਾਂ (ਤਿਲਕ ਵਰਮਾ) ਦੇ ਨਾਂ 'ਤੇ ਵਿਚਾਰ ਕਰਾਂਗਾ।

ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਸ਼ਾਸਤਰੀ ਨੇ ਕਿਹਾ, "ਸੰਦੀਪ ਪਾਟਿਲ ਅਤੇ ਐੱਮਐੱਸਕੇ ਪ੍ਰਸਾਦ ਚੋਣਕਾਰ ਰਹੇ ਹਨ ਅਤੇ ਜੇਕਰ ਮੈਂ ਆਪਣੇ ਪੈਨਲ ਨਾਲ ਚੋਣਕਾਰ ਹੁੰਦਾ, ਤਾਂ ਮੈਂ ਮੌਜੂਦਾ ਫਾਰਮ 'ਚ ਤਵੱਜੋ ਦਿੰਦਾ ਅਤੇ ਇਹ ਦੇਖਦਾ ਕਿ ਉਹ ਕਿਵੇਂ ਦੌੜਾਂ ਬਣਾ ਰਿਹਾ ਹੈ।" ਵਰਮਾ ਨੇ ਹਾਲ ਹੀ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਆਪਣੀ ਅੰਤਰਰਾਸ਼ਟਰੀ ਡੈਬਿਊ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ਼ਾਸਤਰੀ ਦੇ 1983 ਵਿਸ਼ਵ ਕੱਪ ਜੇਤੂ ਸਾਥੀ ਪਾਟਿਲ ਨੇ ਵੀ ਵਰਮਾ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨੂੰ ਟੀਮ 'ਚ ਰੱਖਣ ਦੀ ਵੀ ਵਕਾਲਤ ਕੀਤੀ।

ਇਹ ਵੀ ਪੜ੍ਹੋ- IRE vs IND : ਮੈਚ ਤੋਂ ਪਹਿਲਾਂ ਯੈਲੋ ਅਲਰਟ ਜਾਰੀ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
ਪਾਟਿਲ ਨੇ ਕਿਹਾ, ''ਯਕੀਨਨ ਮੈਂ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੂੰ ਟੀਮ 'ਚ ਰੱਖਣਾ ਚਾਹਾਂਗਾ। ਪਲੇਇੰਗ ਇਲੈਵਨ 'ਚ ਕੌਣ ਸ਼ਾਮਲ ਹੋਵੇਗਾ, ਇਹ ਵਿਰੋਧੀ ਟੀਮ ਨੂੰ ਦੇਖ ਕੇ ਤੈਅ ਕੀਤਾ ਜਾ ਸਕਦਾ ਹੈ ਪਰ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਦੋਵੇਂ ਹੀ ਮੇਰੀ ਟੀਮ 'ਚ ਹੋਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News