ਮੁਕੁੰਦ ਬਾਓਟੂ ਚੈਲੰਜਰ ’ਚ ਸਿੰਗਲ ਅਤੇ ਡਬਲਜ਼ ’ਚ ਉਪ ਜੇਤੂ ਰਹੇ

Sunday, Sep 01, 2019 - 04:23 PM (IST)

ਮੁਕੁੰਦ ਬਾਓਟੂ ਚੈਲੰਜਰ ’ਚ ਸਿੰਗਲ ਅਤੇ ਡਬਲਜ਼ ’ਚ ਉਪ ਜੇਤੂ ਰਹੇ

ਬਾਓਟੂ— ਭਾਰਤ ਦੇ ਉਭਰਦੇ ਹੋਏ ਟੈਨਿਸ ਖਿਡਾਰੀ ਸ਼ਸ਼ੀ ਕੁਮਾਰ ਮੁਕੁੰਦ ਐਤਵਾਰ ਨੂੰ ਬਾਓਟੂ ਚੈਲੰਜਰ ’ਚ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸਿੰਗਲ ਅਤੇ ਡਬਲਜ਼ ਮੁਕਾਬਲੇ ਦੋਹਾਂ ’ਚ ਉਪ ਜੇਤੂ ਰਹੇ। ਕਲੇਅਕੋਰਟ ਟੂਰਨਾਮੈਂਟ ਦੇ ਸਿੰਗਲ ਫਾਈਨਲ ’ਚ 12ਵਾਂ ਦਰਜਾ ਪ੍ਰਾਪਤ ਮੁਕੁੰਦ ਨੂੰ ਆਸਟਰੇਲੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਜੇਮਸ ਡਕਵਰਥ ਤੋਂ 4-6, 3-6 ਨਾਲ ਹਰਾ ਦਾ ਸਾਹਮਣਾ ਕੀਤਾ।

ਇਸ ਮੁਕਾਬਲੇ ਦੇ ਫਾਈਨਲ ’ਚ ਪਹੁੰਚਣ ਤੋਂ ਪਹਿਲਾਂ ਮੁਕੁੰਦ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਚੇਨਈ ਓਪਨ ਦੇ ਸੈਮੀਫਾਈਨਲ ’ਚ ਪਹੁੰਚਣਾ ਸੀ। ਮੁਕੰੁਦ ਨੂੰ ਇਸ ਕੋਸ਼ਿਸ਼ ਲਈ 4240 ਡਾਲਰ ਅਤੇ 48 ਰੈਂਕਿੰਗ ਅੰਕ ਮਿਲਣਗੇ ਜਿਸ ਨਾਲ ਉਹ ਅਮਰੀਕੀ ਓਪਨ ਦੇ ਬਾਅਦ ਜਾਰੀ ਹੋਣ ਵਾਲੀ ਨਵੀਂ ਰੈਂਕਿੰਗ ’ਚ ਕਰੀਅਰ ਦੀ ਸਰਵਸ੍ਰੇਸ਼ਠ 235 ਰੈਂਕਿੰਗ ਹਾਸਲ ਕਰ ਲੈਣਗੇ। 21 ਸਾਲਾ ਦੇ ਮੁਕੁੰਦ ਨੂੰ ਡਬਲਜ਼ ’ਚ ਰੂਸ ਦੇ ਤੇਯੂਮੁਰਾਜ ਗਾਬਾਸ਼ਿਚਲੀ ਦੇ ਨਾਲ ਦੂਜਾ ਦਰਜਾ ਪ੍ਰਾਪਤ ਕੋਰੀਆਈ ਜੋੜੀ ਤੋਂ ਹਾਰ ਮਿਲੀ। ਉਨ੍ਹਾਂ ਨੁੂੰ ਜਿ ਸੁਗ ਨਾਮ ਅਤੇ ਮਿਨ ਕਿਊ ਸੋਂਗ ਨੇ 7-6, 6-2 ਨਾਲ ਹਰਾਇਆ। ਇਸ ਤਰ੍ਹਾਂ ਮੁਕੁੰਦ ਅਤੇ ਗਾਬਾਸ਼ਿਵਲੀ ਨੇ 1800 ਡਾਲਰ ਰਾਸ਼ੀ ਆਪਸ ’ਚ ਵੰਡੀ।


author

Tarsem Singh

Content Editor

Related News