CWG 2026: ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, 20 ਸਾਲਾਂ ਪਿੱਛੋਂ ਸ਼ਾਟ ਪੁੱਟ 'ਚ ਭਾਰਤ ਦੀ ਝੋਲੀ ਪਾਇਆ ਸੋਨਾ

Tuesday, Jul 28, 2026 - 06:48 AM (IST)

CWG 2026: ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, 20 ਸਾਲਾਂ ਪਿੱਛੋਂ ਸ਼ਾਟ ਪੁੱਟ 'ਚ ਭਾਰਤ ਦੀ ਝੋਲੀ ਪਾਇਆ ਸੋਨਾ

ਗਲਾਸਗੋ : ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਦੀ ਸ਼ਰਮੀਲਾ ਧਨਖੜ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਪੈਰਾ ਐਥਲੈਟਿਕਸ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਜਿੱਤ ਨਾਲ ਭਾਰਤ ਦਾ ਪੈਰਾ ਐਥਲੈਟਿਕਸ ਵਿੱਚ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਤਗਮੇ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। 

ਸ਼ਾਨਦਾਰ ਪ੍ਰਦਰਸ਼ਨ ਅਤੇ ਰਿਕਾਰਡ 

ਮਹਿਲਾਵਾਂ ਦੇ ਸ਼ਾਟ ਪੁੱਟ F57 ਮੁਕਾਬਲੇ ਵਿੱਚ ਸ਼ਰਮੀਲਾ ਨੇ 9.81 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਆਪਣੇ ਨਾਂ ਕੀਤਾ। ਸ਼ਰਮੀਲਾ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ, ਕਿਉਂਕਿ ਉਹ 2022 ਦੀਆਂ ਬਰਮਿੰਘਮ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹੀ ਸੀ। ਦੋ ਸਾਲ ਦੀ ਉਮਰ ਵਿੱਚ ਪੋਲੀਓ ਦੀ ਮਾਰ ਝੱਲਣ ਵਾਲੀ ਇਸ ਖਿਡਾਰਨ ਨੇ ਆਪਣੀ ਮਿਹਨਤ ਨਾਲ ਅੱਜ ਵਿਸ਼ਵ ਪੱਧਰ 'ਤੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ।

ਭਾਰਤ ਦੀ ਝੋਲੀ 'ਚ ਕਾਂਸੀ ਦਾ ਤਗਮਾ ਵੀ ਪਿਆ 

ਇਸੇ ਮੁਕਾਬਲੇ ਵਿੱਚ ਭਾਰਤ ਦੀ ਇੱਕ ਹੋਰ ਖਿਡਾਰਨ ਸ਼ਿਲਪਾ ਸ਼ਾਇਲਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ। ਸ਼ਿਲਪਾ ਨੇ 7.26 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਇਹ ਪ੍ਰਾਪਤੀ ਹਾਸਲ ਕੀਤੀ। ਹਾਲਾਂਕਿ, ਇਹ ਤਗਮਾ ਕਾਫੀ ਨਾਟਕੀ ਘਟਨਾਕ੍ਰਮ ਤੋਂ ਬਾਅਦ ਮਿਲਿਆ। ਸ਼ੁਰੂ ਵਿੱਚ ਸ਼ਿਲਪਾ ਚੌਥੇ ਸਥਾਨ 'ਤੇ ਸੀ, ਪਰ ਭਾਰਤ ਵੱਲੋਂ ਨਾਈਜੀਰੀਆ ਦੀ ਖਿਡਾਰਨ ਦੇ ਥਰੋਅ ਵਿਰੁੱਧ ਕੀਤੀ ਗਈ ਅਪੀਲ ਤੋਂ ਬਾਅਦ ਨਾਈਜੀਰੀਆਈ ਖਿਡਾਰਨ ਦਾ ਥਰੋਅ ਫਾਊਲ ਕਰਾਰ ਦਿੱਤਾ ਗਿਆ ਅਤੇ ਸ਼ਿਲਪਾ ਨੂੰ ਕਾਂਸੀ ਦੇ ਤਗਮੇ ਨਾਲ ਨਿਵਾਜਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News