CWG 2026: ਭਾਰਤ ਦੀ ਬੱਲੇ-ਬੱਲੇ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ, ਸ਼੍ਰੀਸ਼ੰਕਰ ਨੂੰ ਲਾਂਗ ਜੰਪ 'ਚ ਫਿਰ ਸਿਲਵਰ
Thursday, Jul 30, 2026 - 03:47 AM (IST)
ਗਲਾਸਗੋ : ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਐਥਲੀਟਾਂ ਦਾ ਦਬਦਬਾ ਲਗਾਤਾਰ ਜਾਰੀ ਹੈ। ਬੁੱਧਵਾਰ ਦਾ ਦਿਨ ਭਾਰਤ ਲਈ ਵੱਡੀਆਂ ਪ੍ਰਾਪਤੀਆਂ ਵਾਲਾ ਰਿਹਾ, ਜਿੱਥੇ ਪੈਰਾ-ਐਥਲੈਟਿਕਸ ਵਿੱਚ ਭਾਰਤ ਨੇ ਇਤਿਹਾਸ ਰਚਦਿਆਂ ਸੋਨੇ ਅਤੇ ਚਾਂਦੀ ਦੋਵਾਂ ਤਮਗਿਆਂ 'ਤੇ ਕਬਜ਼ਾ ਕੀਤਾ।
ਪੈਰਾ-ਐਥਲੈਟਿਕਸ 'ਚ ਇਤਿਹਾਸਕ ਜਿੱਤ
ਪੁਰਸ਼ਾਂ ਦੀ 100 ਮੀਟਰ T47 ਸਪਰਧਾ ਵਿੱਚ ਭਾਰਤ ਦੇ ਦਿਲੀਪ ਮਹਾਦੂ ਗਾਵਿਤ ਨੇ 10.71 ਸੈਕੰਡ ਦੇ ਨਵੇਂ ਗੇਮ ਰਿਕਾਰਡ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ। ਇਸੇ ਮੁਕਾਬਲੇ ਵਿੱਚ ਭਾਰਤ ਦੇ ਹੀ ਮੁਹੰਮਦ ਬਾਸਿਲ ਮੋਰਸਿੰਗਾਨਕਥ ਨੇ 10.83 ਸੈਕੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
A dream finish for India!
— Sony Sports Network (@SonySportsNetwk) July 29, 2026
Dilip Mahadu Gavit blazes to a Games Record of 10.71s to win gold, while Mohammed Basil Morssinganakath claims silver in 10.83s, completing a sensational Indian 1-2 in the Men's 100m Para T47. 👏
Watch the Commonwealth Games Glasgow 2026 LIVE &… pic.twitter.com/CjXSFdqb15
ਮੁਰਲੀ ਸ਼੍ਰੀਸ਼ੰਕਰ ਦੀ ਲਗਾਤਾਰ ਦੂਜੀ ਸਫਲਤਾ
ਭਾਰਤ ਦੇ ਸਟਾਰ ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਮਾਰ ਕੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 27 ਸਾਲਾ ਸ਼੍ਰੀਸ਼ੰਕਰ ਲੌਂਗ ਜੰਪ ਵਿੱਚ ਲਗਾਤਾਰ ਦੋ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ ਹਨ। ਇਸ ਮੁਕਾਬਲੇ ਵਿੱਚ ਜਮੈਕਾ ਦੇ ਤਾਜੇ ਗੇਲ ਨੇ 8.15 ਮੀਟਰ ਨਾਲ ਸੋਨਾ ਜਿੱਤਿਆ।
ਮੁੱਕੇਬਾਜ਼ੀ 'ਚ 10 ਤਮਗੇ ਪੱਕੇ
ਭਾਰਤੀ ਮੁੱਕੇਬਾਜ਼ਾਂ ਨੇ ਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਘੱਟੋ-ਘੱਟ 10 ਤਮਗੇ ਪੱਕੇ ਕਰ ਲਏ ਹਨ। ਵਿਸ਼ਵ ਚੈਂਪੀਅਨ ਜੈਸਮੀਨ ਲਾਂਬੋਰੀਆ, ਲਵਲੀਨਾ ਬੋਰਗੋਹੇਨ, ਸਾਕਸ਼ੀ ਚੌਧਰੀ, ਅਰੁੰਧਤੀ ਚੌਧਰੀ, ਸਚਿਨ ਸਿਵਾਚ ਅਤੇ ਅੰਕੁਸ਼ ਪੰਘਾਲ ਸਮੇਤ 10 ਖਿਡਾਰੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੇ ਬਰਮਿੰਘਮ 2022 ਵਿੱਚ ਜਿੱਤੇ 7 ਤਮਗਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਕੋਈ ਰਾਹਤ ਨਹੀਂ! ਕੈਨੇਡੀਅਨ ਮੰਤਰੀ ਨੇ ਦੇ'ਤਾ ਕੋਰਾ ਜਵਾਬ
ਤਮਗਾ ਸੂਚੀ 'ਚ ਭਾਰਤ ਦਾ ਸਥਾਨ
ਹੁਣ ਤੱਕ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 15 (3 ਸੋਨੇ, 9 ਚਾਂਦੀ, 3 ਕਾਂਸੀ) ਹੋ ਗਈ ਹੈ ਅਤੇ ਭਾਰਤ ਤਮਗਾ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ। ਦਿਲੀਪ ਗਾਵਿਤ ਤੋਂ ਪਹਿਲਾਂ ਮੀਰਾਬਾਈ ਚਾਨੂ (ਵੇਟਲਿਫਟਿੰਗ) ਅਤੇ ਸ਼ਰਮੀਲਾ (ਪੈਰਾ ਸ਼ਾਟਪੁੱਟ) ਭਾਰਤ ਨੂੰ ਸੋਨ ਤਮਗੇ ਦਿਵਾ ਚੁੱਕੀਆਂ ਹਨ।
ਹੋਰ ਖੇਡਾਂ ਦਾ ਹਾਲ
ਐਥਲੈਟਿਕਸ ਵਿੱਚ ਯਸ਼ਸ ਪਾਲਾਕਸ਼ ਅਤੇ ਸੰਤੋਸ਼ ਤਮਿਲਾਰਾਸਨ ਨੇ 400 ਮੀਟਰ ਹਰਡਲਜ਼ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਇਸੇ ਤਰ੍ਹਾਂ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹਾਲਾਂਕਿ, ਤੈਰਾਕੀ ਅਤੇ ਵੇਟਲਿਫਟਿੰਗ (ਸੰਜਨਾ) ਵਿੱਚ ਭਾਰਤ ਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
