CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ
Sunday, Jul 26, 2026 - 08:39 PM (IST)
ਸਪੋਰਟਸ ਡੈਸਕ : ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 48 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਸ ਜਿੱਤ ਦੇ ਨਾਲ ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਗਮਾ ਜਿੱਤ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਮੁਕਾਬਲੇ ਦੀ ਸ਼ੁਰੂਆਤ ਵਿੱਚ, ਉਸਨੇ 82 ਕਿਲੋਗ੍ਰਾਮ ਦਾ ਸਭ ਤੋਂ ਵੱਧ ਭਾਰ ਚੁਣਿਆ, ਜਿਸ ਕਾਰਨ ਉਹ ਮੁਕਾਬਲੇ ਲਈ ਦੇਰ ਨਾਲ ਮੈਦਾਨ ਵਿੱਚ ਉਤਰੀ। ਇਸ ਦੌਰਾਨ ਨਾਈਜੀਰੀਆ ਅਤੇ ਸ਼੍ਰੀਲੰਕਾ ਦੀਆਂ ਵਿਰੋਧੀ ਖਿਡਾਰਨਾਂ ਅਸਫਲ ਰਹੀਆਂ ਅਤੇ ਬਾਹਰ ਹੋ ਗਈਆਂ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗਮੇ ਜਿੱਤੇ ਸਨ।
ਔਰਤਾਂ ਦੇ 49 ਕਿਲੋਗ੍ਰਾਮ ਵੇਟਲਿਫਟਿੰਗ ਫਾਈਨਲ ਵਿੱਚ ਕਲੀਨ ਐਂਡ ਜਰਕ 'ਚ ਆਪਣੀ ਪਹਿਲੀ ਕੋਸ਼ਿਸ਼ ਖੁੰਝਣ ਤੋਂ ਬਾਅਦ ਮੀਰਾਬਾਈ ਚਾਨੂ ਨੇ ਆਪਣੀ ਦੂਜੀ ਲਿਫਟ ਵਿੱਚ ਕੋਈ ਗਲਤੀ ਨਹੀਂ ਕੀਤੀ। 105 ਕਿਲੋਗ੍ਰਾਮ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਕਲੀਨ ਐਂਡ ਜਰਕ ਦਾ ਨਵਾਂ ਰਿਕਾਰਡ ਬਣਾਇਆ। ਇਸ ਸਫਲ ਲਿਫਟ ਨਾਲ ਮੀਰਾਬਾਈ ਦੀ ਕੁੱਲ ਲਿਫਟ 190 ਕਿਲੋਗ੍ਰਾਮ ਤੱਕ ਪਹੁੰਚ ਗਈ, ਜਿਸ ਨਾਲ ਸਟੈਂਡਿੰਗ ਵਿੱਚ ਉਸਦੀ ਲੀਡ ਹੋਰ ਮਜ਼ਬੂਤ ਹੋ ਗਈ ਤੇ ਉਸਨੇ ਲਗਾਤਾਰ ਤੀਜਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਹਾਸਲ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
