ਸ਼ਰਮਾ ਅਤੇ ਭੁੱਲਰ ਕੀਨੀਆ ਸਾਵਾਨਾਹ ਕਲਾਸਿਕ ਦੇ ਦੂਜੇ ਦੌਰ ''ਚ
Wednesday, Mar 24, 2021 - 10:48 PM (IST)
ਨੈਰੋਬੀ- ਸ਼ੁਭੰਕਰ ਸ਼ਰਮਾ ਅਤੇ ਗਗਨਜੀਤ ਭੁੱਲਰ ਨੇ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਕੀਨੀਆ ਸਾਵਾਨਾਹ ਕਲਾਸਿਕ ਗੋਲਫ ਦੇ ਦੂਜੇ ਦੌਰ ’ਚ ਬਿਹਤਰ ਪ੍ਰਦਰਸ਼ਨ ਕੀਤਾ। ਪਹਿਲੇ ਦੌਰ ’ਚ 2 ਅੰਡਰ 69 ਸਕੋਰ ਕਰਨ ਵਾਲੇ ਸ਼ਰਮਾ ਨੇ ਦੂਜੇ ਦੌਰ ’ਚ 6 ਅੰਡਰ ਦਾ ਸਕੋਰ ਕੱਢਿਆ।
ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ
ਉਹ ਸਾਂਝੇਤੌਰ 'ਤੇ 31ਵੇਂ ਸਥਾਨ ’ਤੇ ਹੈ। ਕਤਰ ਮਾਸਟਰਜ਼ ’ਚ ਦੂਜੇ ਸਥਾਨ ’ਤੇ ਰਹੇ ਭੁੱਲਰ ਨੇ ਪਹਿਲੇ ਦੌਰ ’ਚ ਇਕ ਅੰਡਰ 70 ਸਕੋਰ ਕੀਤਾ। ਦੂਜੇ ਦੌਰ ’ਚ 3 ਅੰਡਰ ਸਕੋਰ ਤੋਂ ਬਾਅਦ ਉਹ ਸਾਂਝੇਤੌਰ 'ਤੇ 67ਵੇਂ ਸਥਾਨ ’ਤੇ ਹਨ। ਦੱਖਣੀ ਅਫਰੀਕਾ ਦੇ ਜਸਟਿਨ ਹਾਰਡਿੰਗ ਨੇ 7 ਅੰਡਰ ਪਾਰ 64 ਦੇ ਸਕੋਰ ਨਾਲ ਵਾਧਾ ਬਣਾ ਲਿਆ ਹੈ।
ਇਹ ਖ਼ਬਰ ਪੜ੍ਹੋ - CSK ਨੇ ਨਵੀਂ ਜਰਸੀ ਕੀਤੀ ਲਾਂਚ, ਫੌਜ ਦੇ ਸਨਮਾਨ ’ਚ ਉਸ ਦਾ ‘ਕੈਮਾਫਲਾਜ’ ਵੀ ਸ਼ਾਮਲ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।