ਸ਼ਾਰਜਾਹ ਵਰਲਡ ਮਾਸਟਰਸ ਸ਼ਤਰੰਜ ਟੂਰਨਾਮੈਂਟ : ਭਾਰਤ ਦਾ ਹਰਿਕ੍ਰਿਸ਼ਣਾ ਰਿਹਾ ਉਪ ਜੇਤੂ

Tuesday, Jun 16, 2020 - 01:50 PM (IST)

ਸ਼ਾਰਜਾਹ ਵਰਲਡ ਮਾਸਟਰਸ ਸ਼ਤਰੰਜ ਟੂਰਨਾਮੈਂਟ : ਭਾਰਤ ਦਾ ਹਰਿਕ੍ਰਿਸ਼ਣਾ ਰਿਹਾ ਉਪ ਜੇਤੂ

ਸ਼ਾਰਜਾਹ (ਨਿਕਲੇਸ਼ ਜੈਨ)– ਭਾਰਤ ਦੇ ਗ੍ਰੈਂਡ ਮਾਸਟਰ ਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪੀ. ਹਰਿਕ੍ਰਿਸ਼ਣਾ ਨੇ ਅਾਨਲਾਈਨ ਵਰਲਡ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 5 ਸੁਪਰ ਗ੍ਰੈਂਡ ਮਾਸਟਰਾਂ ਦੇ 10 ਰਾਊਂਡਾਂ ਦੇ ਡਬਲ ਰਾਊਂਡ ਰੌਬਿਨ ਟੂਰਨਾਮੈਂਟ ਵਿਚ ਕੁਲ 6.5 ਅੰਕ ਬਣਾਉਂਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਜਦਕਿ ਅਜਰਬੈਜਾਨ ਦਾ ਧਾਕੜ ਗ੍ਰੈਂਡ ਮਾਸਟਰ ਤੇ ਟਾਪ ਸੀਡ ਸ਼ਾਕਿਰਯਾਰ ਮਮੇਘਾਰੋਵ 7.5 ਅੰਕ ਬਣਾ ਕੇ ਅਜੇਤੂ ਰਹਿੰਦੇ ਹੋਏ ਜੇਤੂ ਬਣਿਅਾ। ਹਰਿਕ੍ਰਿਸ਼ਣਾ ਨੇ ਪ੍ਰਤੀਯੋਗਿਤਾ ਵਿਚ 5 ਸ਼ਾਨਦਾਰ ਜਿੱਤਾਂ ਦਰਜ ਕੀਤੀਅਾਂ ਤੇ 3 ਡਰਾਅ ਖੇਡੇ ਜਦਕਿ ਦੋ ਮੁਕਾਬਲਿਅਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਅਾ।

ਹਰਿਕ੍ਰਿਸ਼ਣਾ ਦੀ ਸਭ ਤੋਂ ਖਾਸ ਜਿੱਤ ਉਹ ਰਹੀ, ਜਿਹੜੀ ਉਸ ਨੇ ਸਾਬਕਾ ਫਿਡੇ ਵਿਸ਼ਵ ਚੈਂਪੀਅਨ ਉਜਬੇਕਿਸਤਾਨ ਦੇ ਰੁਸਤਮ ਕਾਜੀਮਜਨੋਵ ਵਿਰੁੱਧ ਦਰਜ ਕੀਤੀ ਤੇ ਮਿਸਰ ਦੇ ਅਮੀਨ ਬਾਸੇਮ, ਪੋਲੈਂਡ ਦੇ ਵੇਟਟਸਜੇਕ ਰਡਸਲਾਵ ਤੇ ਯੂ. ਏ. ਈ. ਦੇ ਸਲੇਮ ਸਲੇਹ ’ਤੇ ਵੀ ਉਸਦੀ ਜਿੱਤ ਸ਼ਾਨਦਾਰ ਰਹੀ। ਹੋਰਨਾਂ ਖਿਡਾਰੀਅਾਂ ਵਿਚ ਪੋਲੈਂਡ ਦਾ ਵੋਟਟਸਜੇਕ ਰਡਸਲਾਵ 6 ਅੰਕ ਬਣਾ ਕੇ ਤੀਜੇ, 5.5 ਅੰਕ ਬਣਾ ਕੇ ਉਜਬੇਕਿਸਤਾਨ ਦਾ ਰੁਸਤਮ ਕਾਜੀਮਜਨੋਵ ਚੌਥੇ ਸਥਾਨ ’ਤੇ, 3.5 ਅੰਕ ਬਣਾ ਕੇ ਯੂ. ਏ. ਈ. ਦਾ ਸਲੇਮ ਸਲੇਹ ਚੌਥੇ ਸਥਾਨ ’ਤੇ ਅਤੇ ਮਿਸਰ ਦਾ ਅਮੀਨ ਬਾਸੇਮ 1.5 ਅੰਕ ਬਣਾ ਕੇ ਛੇਵੇਂ ਸਥਾਨ ’ਤੇ ਰਿਹਾ।
 


author

Ranjit

Content Editor

Related News