ਸ਼ਾਰਜਾਹ ਮਾਸਟਰਸ ਸ਼ਤਰੰਜ : ਰੂਸ ਦਾ ਇਨਾਰਕੇਵ ਬਣਿਆ ਜੇਤੂ
Sunday, Mar 31, 2019 - 09:25 PM (IST)

ਸ਼ਾਰਜਾਹ (ਨਿਕਲੇਸ਼ ਜੈਨ)- 31 ਦੇਸ਼ਾਂ ਦੇ 178 ਖਿਡਾਰੀਆਂ ਵਿਚਾਲੇ ਦੁਨੀਆ ਦੇ ਸਭ ਤੋਂ ਵੱਡੇ ਸ਼ਤਰੰਜ ਕਲੱਬ 'ਚੋਂ ਅਤੇ ਏਸ਼ੀਆ ਦੇ ਸਭ ਤੋਂ ਮਜ਼ਬੂਤ ਟੂਰਨਾਮੈਂਟਾਂ 'ਚੋਂ ਇਕ ਸ਼ਾਰਜਾਹ ਮਾਸਟਰਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਰੂਸ ਦੇ ਇਨਾਰਕੇਵ ਅਰਨੈਸਟੋ ਨੇ ਜਿੱਤ ਲਿਆ। ਆਖਰੀ ਰਾਊਂਡ 'ਚ ਉਸ ਨੇ ਹਮਵਤਨ ਮੈਕਿਸਮ ਮਲਖਤਕੋਵ ਨਾਲ ਮੁਕਾਬਲਾ ਡਰਾਅ ਖੇਡਿਆ। ਟੂਰਨਾਮੈਂਟ 'ਚ ਅਜੇਤੂ ਰਹੇ ਤੇ 5 ਜਿੱਤਾਂ ਤੇ 4 ਡਰਾਅ ਨਾਲ 7 ਅੰਕ ਬਣਾਉਣ 'ਚ ਅਰਨੈਸਟੋ ਕਾਮਯਾਬ ਰਿਹਾ ਪਰ ਉਸ ਦੇ ਖਿਤਾਬ ਜਿੱਤਣ 'ਚ ਮੁੱਖ ਭੂਮਿਕਾ ਅਦਾ ਕੀਤੀ ਟਾਈਬ੍ਰੇਕ ਦੇ ਬਿਹਤਰ ਅੰਕਾਂ ਨੇ ਕਿਉਂਕਿ ਆਖਰੀ ਰਾਊਂਡ ਦੇ ਨਤੀਜੇ ਤੋਂ ਬਾਅਦ 7 ਖਿਡਾਰੀ 7 ਅੰਕਾਂ 'ਤੇ ਪਹੁੰਚ ਗਏ ਤੇ ਅਜਿਹੇ 'ਚ ਟਾਈਬ੍ਰੇਕ ਦੇ ਆਧਾਰ 'ਤੇ ਅਰਨੈਸਟੋ ਪਹਿਲੇ ਤੇ ਚੀਨ ਦਾ ਵਾਂਗ ਹਾਓ, ਯੂਕ੍ਰੇਨ ਦਾ ਯੂਰੀ ਕ੍ਰਾਯੋਰੁਚਕੋ, ਈਰਾਨ ਦਾ ਫਿਰੌਜਾ ਅਲੀਰੇਜਾ, ਰੂਸ ਦਾ ਮੈਕਿਸਮ ਮਲਖਤਕੋਵ, ਉਜ਼ਬੇਕਿਸਤਾਨ ਦਾ ਯਾਕੂਬਬੇਵ ਨੋਦਿਰਕੇਬ ਤੇ ਅਰਜਨਟੀਨਾ ਦਾ ਸਾਂਦ੍ਰੋ ਮਾਰੇਕੋ ਕ੍ਰਮਵਾਰ ਦੂਜੇ ਤੋਂ 7ਵੇਂ ਸਥਾਨ 'ਤੇ ਰਹੇ।
ਸੰਭਾਵਿਤ ਸ਼ਾਰਜਾਹ ਮਾਸਟਰਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕੋਈ ਵੀ ਭਾਰਤੀ ਖਿਡਾਰੀ ਟਾਪ-10 'ਚ ਜਗ੍ਹਾ ਨਹੀਂ ਬਣਾ ਸਕਿਆ। ਖਰਾਬ ਟਾਈਬ੍ਰੇਕ ਦੀ ਵਜ੍ਹਾ ਨਾਲ 6.5 ਅੰਕਾਂ ਨਾਲ ਨਿਹਾਲ ਸਰੀਨ 13ਵੇਂ ਸਥਾਨ ਨਾਲ ਚੋਟੀ ਦਾ ਭਾਰਤੀ ਰਿਹਾ ਜਦਕਿ ਜੀ. ਏ. ਸਟੇਨੀ 14ਵੇਂ ਸਥਾਨ 'ਤੇ ਰਿਹਾ ਤੇ 6 ਅੰਕਾਂ ਨਾਲ ਦੀਪਨ ਚੱਕਰਵਰਤੀ 19ਵੇਂ ਸਥਾਨ 'ਤੇ ਰਿਹਾ।