ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, Instagram 'ਤੇ ਲਿਖੀ ਭਾਵੁਕ ਪੋਸਟ

Monday, Dec 22, 2025 - 01:44 PM (IST)

ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, Instagram 'ਤੇ ਲਿਖੀ ਭਾਵੁਕ ਪੋਸਟ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਤੇ ਹਰਫਨਮੌਲਾ ਖਿਡਾਰੀ ਸ਼ਾਰਦੁਲ ਠਾਕੁਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਨਵੇਂ ਸਾਲ ਦੇ ਆਗਮਨ ਤੋਂ ਠੀਕ ਪਹਿਲਾਂ ਸ਼ਾਰਦੁਲ ਦੀ ਪਤਨੀ ਮਿਤਾਲੀ ਪਾਰੁਲਕਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਨਾਲ ਠਾਕੁਰ ਪਰਿਵਾਰ ਅਤੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੀ ਲਹਿਰ ਹੈ।

PunjabKesari
 
ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ 
ਸ਼ਾਰਦੁਲ ਨੇ ਆਪਣੇ ਬੇਟੇ ਦੇ ਜਨਮ ਦੀ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਸਾਂਝੀ ਕੀਤੀ। ਉਨ੍ਹਾਂ ਨੇ ਬੇਹੱਕ ਭਾਵੁਕ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਦਾ "ਛੋਟਾ ਜਿਹਾ ਰਾਜ਼" (Small Secret) ਹੁਣ ਦੁਨੀਆ ਦੇ ਸਾਹਮਣੇ ਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ 9 ਮਹੀਨਿਆਂ ਤੱਕ ਪਿਆਰ ਅਤੇ ਵਿਸ਼ਵਾਸ ਨਾਲ ਸੰਭਾਲ ਕੇ ਰੱਖਿਆ ਸੀ। ਸ਼ਾਰਦੁਲ ਅਤੇ ਮਿਤਾਲੀ ਇੱਕ-ਦੂਜੇ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਸਨ। ਲੰਬੇ ਸਮੇਂ ਦੀ ਦੋਸਤੀ ਤੋਂ ਬਾਅਦ ਉਨ੍ਹਾਂ ਨੇ 27 ਫਰਵਰੀ 2023 ਨੂੰ ਵਿਆਹ ਕਰਵਾਇਆ ਸੀ।

 

 
 
 
 
 
 
 
 
 
 
 
 
 
 
 
 

A post shared by Shardul Thakur (@shardul_thakur)

ਕ੍ਰਿਕਟ ਕਰੀਅਰ
ਸ਼ਾਰਦੁਲ ਨੇ 2017 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ ਅਤੇ ਉਹ ਹੁਣ ਤੱਕ ਤਿੰਨੋਂ ਫਾਰਮੈਟਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। IPL 2026 ਵਿੱਚ ਉਹ ਲਖਨਊ ਸੁਪਰ ਜਾਇੰਟਸ ਤੋਂ ਟ੍ਰੇਡ ਹੋਣ ਤੋਂ ਬਾਅਦ ਮੁੰਬਈ ਇੰਡੀਅਨਜ਼ ਲਈ ਖੇਡਦੇ ਨਜ਼ਰ ਆਉਣਗੇ।


author

Tarsem Singh

Content Editor

Related News