ਸ਼ਰਤ ਕਮਲ ਅਤੇ ਨਿਖਤ ਜ਼ਰੀਨ ਹੋਣਗੇ ਸਮਾਪਤੀ ਸਮਾਰੋਹ ''ਚ ਭਾਰਤ ਦੇ ਝੰਡਾਬਰਦਾਰ

08/08/2022 4:10:52 PM

ਬਰਮਿੰਘਮ (ਏਜੰਸੀ)- ਸਟਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਤੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਹੋਰ ਵਿਚ ਭਾਰਤ ਦੇ ਝੰਡਾਬਰਦਾਰ ਹੋਣਗੇ। 40 ਸਾਲਾ ਸ਼ਰਤ ਨੇ ਇਨ੍ਹਾਂ ਖੇਡਾਂ ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ ਅਤੇ ਕੁੱਲ 4 ਤਮਗੇ ਆਪਣੇ ਨਾਮ ਕੀਤੇ। ਉਨ੍ਹਾਂ ਨੇ ਪੁਰਸ਼ ਟੀਮ ਅਤੇ ਮਿਕਸਡ ਟੀਮ ਵਿਚ ਸੋਨ ਤਮਗਾ, ਜਦੋਂਕਿ ਪੁਰਸ਼ ਡਬਲਜ਼ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ।

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ 2022: ਭਾਰਤ ਦੀ ਬੈਡਮਿੰਟਨ ਸਟਾਰ PV ਸਿੰਧੂ ਨੇ ਜਿੱਤਿਆ ਸੋਨ ਤਮਗਾ

ਉਨ੍ਹਾਂ ਨੇ ਅਜੇ ਪੁਲਸ਼ ਸਿੰਗਲਜ਼ ਵਿਚ ਸੋਮ ਤਮਗੇ ਲਈ ਮੈਚ ਖੇਡਣਾ ਹੈ। ਦੂਜੇ ਪਾਸੇ ਜ਼ਰੀਨ ਨੇ ਔਰਤਾਂ ਦੇ 50 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਦਲ ਮੁਖੀ ਰਾਜੇਸ਼ ਭੰਡਾਰੀ ਨੇ ਕਿਹਾ, ਨਿਖਤ ਜ਼ਰੀਨ ਅਤੇ ਸ਼ਰਤ ਕਮਲ ਸਮਾਪਤੀ ਸਮਾਰੋਹ ਵਿਚ ਭਾਰਤ ਦੇ ਝੰਡਾਬਰਦਾਰ ਹੋਣਗੇ। ਓਲੰਪਿਕ ਵਿਚ 2 ਵਾਰ ਦੀ ਤਮਗਾ ਜੇਤੂ ਪੀਵੀ ਸਿੰਧੂ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾਬਰਦਾਰ ਸਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News