ਸ਼ਾਰਾਪੋਵਾ ਨੇ 13 ਸਾਲਾਂ ''ਚ ਰੂਸ ''ਚ ਆਪਣਾ ਪਹਿਲਾ ਡਬਲਯੂ. ਟੀ. ਏ. ਮੈਚ ਜਿੱਤਿਆ

Tuesday, Jan 29, 2019 - 08:44 PM (IST)

ਸ਼ਾਰਾਪੋਵਾ ਨੇ 13 ਸਾਲਾਂ ''ਚ ਰੂਸ ''ਚ ਆਪਣਾ ਪਹਿਲਾ ਡਬਲਯੂ. ਟੀ. ਏ. ਮੈਚ ਜਿੱਤਿਆ

ਮਾਸਕੋ— ਰੂਸ ਦੀ ਸਟਾਰ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ 13 ਸਾਲਾਂ ਵਿਚ ਪਹਿਲੀ ਵਾਰ ਆਪਣੇ ਹੀ ਦੇਸ਼ ਵਿਚ ਡਬਲਯੂ. ਟੀ. ਏ. ਮੈਚ ਜਿੱਤਿਆ ਹੈ। ਸੋਮਵਾਰ ਨੂੰ ਸੇਂਟ ਪੀਟਰਸਬਰਗ ਲੇਡੀਜ਼ ਟਰਾਫੀ ਦੇ ਪਹਿਲੇ ਰਾਊਂਡ ਵਿਚ ਸ਼ਾਰਾਪੋਵਾ ਨੇ ਜਿੱਤ ਹਾਸਲ ਕੀਤੀ।

PunjabKesari
ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਨੇ ਆਸਟਰੇਲੀਆ ਦੀ ਡਾਰੀਆ ਗਵਰਿਲੋਵਾ ਨੂੰ 6-0, 6-4 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਸ਼ਾਰਾਪੋਵਾ ਨੇ ਆਪਣੇ ਕਰੀਅਰ ਦੌਰਾਨ ਰਸ਼ੀਅਨ ਟੂਰ ਵਿਚ ਬਹੁਤ ਘੱਟ ਟੂਰਨਾਮੈਂਟ ਖੇਡੇ ਹਨ ਤੇ ਜਦੋਂ ਵੀ ਉਹ ਖੇਡੀ ਹੈ, ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਜਾ ਸਕੀ ਹੈ।


Related News