ਸੱਟ ਕਾਰਨ ਮਿਆਮੀ ਓਪਨ ਤੋਂ ਹਟੀ ਸ਼ਾਰਾਪੋਵਾ
Sunday, Mar 18, 2018 - 12:48 AM (IST)
ਮਿਆਮੀ— ਟੈਨਿਸ ਸਟਾਰ ਰੂਸ ਦੀ ਮਾਰੀਆ ਸ਼ਾਰਾਪੋਵਾ ਮੋਢੇ ਦੀ ਸੱਟ ਕਾਰਨ ਮਿਆਮੀ ਓਪਨ ਤੋਂ ਹਟ ਗਈ ਹੈ। ਟੂਰਨਾਮੈਂਟ ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਟੂਰਨਾਮੈਂਟ 21 ਮਾਰਚ ਤੋਂ ਇਕ ਅਪ੍ਰੈਲ ਤਕ ਖੇਡਿਆ ਜਾਣਾ ਹੈ। 5 ਵਾਰ ਦੀ ਗ੍ਰੈਂਡ ਸਲੇਮ ਚੈਂਪੀਅਨ ਤੇ ਸਾਬਕਾ ਨੰਬਰ ਇਕ ਸ਼ਾਰਾਪੋਵਾ ਨੂੰ ਪਿਛਲੇ ਹਫਤੇ ਇੰਡੀਅਨ ਵੇਲਸ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੋਚ ਸਵੇਨ ਗ੍ਰੇਏਨਵੇਲਡ ਤੋਂ ਨਾਤਾ ਤੋੜ ਲਿਆ ਸੀ।
ਸ਼ਾਰਾਪੋਵਾ ਪਿਛਲੇ ਸਾਲ ਡੋਪਿੰਗ ਬੈਨ ਹਟਨ ਤੋਂ ਬਾਅਦ ਕੋਰਟ 'ਚ ਪਹੁੰਚੀ ਹੈ ਪਰ ਉਹ ਆਪਣੀ ਸਰਵਸ਼੍ਰੇਸਠ ਫਾਰਮ 'ਚ ਨਹੀਂ ਆਈ ਹੈ। ਸ਼ਾਰਾਪੋਵਾ ਨੇ ਇਕ ਬਿਆਨ 'ਚ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੈਨੂੰ ਆਪਣੇ ਮੋਢੇ ਦੀ ਸੱਟ ਕਾਰਨ ਆਪਣੇ ਪਸੰਦੀਦਾ ਟੂਰਨਾਮੈਂਟ 'ਚ ਹਟਣਾ ਪੈ ਰਿਹਾ ਹੈ। ਮੈਂ ਪੂਰੀ ਕੋਸ਼ਿਸ਼ ਕਰੂਗੀ ਕਿ ਮੈਂ ਜਲਦੀ ਤੋਂ ਜਲਦੀ ਟੂਰ 'ਚ ਵਾਪਸੀ ਕਰ ਸਕਾ।
