ਸ਼ਾਰਾਪੋਵਾ ਨੇ ਨੀਦਰਲੈਂਡ ਦੇ ਕੋਚ ਸਵੇਨ ਨਾਲ ਕਰਾਰ ਖਤਮ ਕੀਤਾ

Saturday, Mar 10, 2018 - 03:33 PM (IST)

ਸ਼ਾਰਾਪੋਵਾ ਨੇ ਨੀਦਰਲੈਂਡ ਦੇ ਕੋਚ ਸਵੇਨ ਨਾਲ ਕਰਾਰ ਖਤਮ ਕੀਤਾ

ਇੰਡੀਅਨਸ ਵੇਲਸ, (ਬਿਊਰੋ)— ਪੰਜ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਡਬਲਿਊ.ਟੀ.ਏ. ਇੰਡੀਅਨ ਵੇਲਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਦੇ ਬਾਅਦ ਆਪਣੇ ਟੈਨਿਸ ਕੋਚ ਸਵੇਨ ਗ੍ਰੋਏਨਵੇਲਡ ਦੇ ਨਾਲ ਕਰਾਰ ਖਤਮ ਕਰ ਲਿਆ ਹੈ। ਸ਼ਾਰਾਪੋਵਾ ਨੇ ਕਿਹਾ ਕਿ ਚਾਰ ਸਾਲ ਇਕੱਠਿਆਂ ਕੰਮ ਕਰਨ ਦੇ ਬਾਅਦ ਅਲਗ ਹੋਣ ਦਾ ਫੈਸਲਾ ਆਪਸੀ ਸਹਿਮਤੀ ਨਾਲ ਕੀਤਾ ਗਿਆ ਹੈ।

ਸ਼ਾਰਾਪੋਵਾ ਨੇ ਪ੍ਰੈੱਸ ਬਿਆਨ 'ਚ ਕਿਹਾ, ''ਇਕੱਠਿਆਂ ਚਾਰ ਸਫਲ ਅਤੇ ਚੁਣੌਤੀਪੂਰਨ ਸਾਲ ਬਿਤਾਉਣ ਦੇ ਬਾਅਦ ਮੈਂ ਬੇਜੋੜ ਵਿਸ਼ਵਾਸ, ਕੰਮ ਦੇ ਪ੍ਰਤੀ ਨੈਤਿਕਤਾ ਅਤੇ ਇਸ ਤੋਂ ਮਹੱਤਵਪੂਰਨ ਇਸ ਕੰਮ ਦੀ ਸਾਂਝੇਦਾਰੀ ਤੋਂ ਅਲਗ ਦੋਸਤੀ ਦੇ ਲਈ ਸਵੇਨ ਦਾ ਧੰਨਵਾਦ ਪ੍ਰਗਟਾਉਣਾ ਚਾਹੁੰਦੀ ਹਾਂ।'' ਉਨ੍ਹਾਂ ਕਿਹਾ, ''ਅਸੀਂ ਆਪਸੀ ਸਹਿਮਤੀ ਨਾਲ ਅਲਗ ਹੋਣ ਨੂੰ ਰਾਜ਼ੀ ਹੋਏ ਹਾਂ ਪਰ ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਆਪਣੇ ਕਰੀਅਰ ਦੇ ਦੌਰਾਨ ਮੇਰੇ ਨਾਲ ਉਨ੍ਹਾਂ ਵਰਗਾ ਆਗੂ ਰਿਹਾ।''


Related News