ਸ਼ੰਗੁਮਨ ਨੇ ਐਥਲੈਟਿਕਸ ’ਚ ਜਿੱਤਿਆ ਸੋਨ ਤਮਗਾ

Saturday, Mar 22, 2025 - 11:16 AM (IST)

ਸ਼ੰਗੁਮਨ ਨੇ ਐਥਲੈਟਿਕਸ ’ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ– ਰਮੇਸ਼ ਸ਼ੰਗੁਮਨ ਨੇ ਸ਼ੁੱਕਰਵਾਰ ਨੂੰ ਇੱਥੇ ਖੇਲੋ ਇੰਡੀਆ ਪੈਰਾ ਖੇਡਾਂ ਦੇ ਦੂਜੇ ਦਿਨ ਪੁਰਸ਼ਾਂ ਦੀ 800 ਮੀਟਰ ਟੀ53/ਟੀ54 ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਕੇ ਤਾਮਿਲਨਾਡੂ ਨੂੰ ‘ਟ੍ਰੈਕ ਐਂਡ ਫੀਲਡ’ ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਸ਼ੁਰੂਆਤ ਦਿਵਾਈ। 8 ਸਾਲ ਦੀ ਉਮਰ ਵਿਚ ਇਕ ਟਰੱਕ ਹਾਦਸੇ ਵਿਚ ਉਸਦਾ ਪੈਰ ਵੱਢਿਆ ਗਿਆ ਸੀ। ਉਸ ਨੇ ਇਸ ਹਾਦਸੇ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣਾ ਦਿੱਤਾ ਤੇ ਖੇਡਾਂ ਵਿਚ ਆ ਗਿਆ। ਉਸ ਨੇ ਪੈਰਾ ਬਾਸਕਟਬਾਲ ਖਿਡਾਰੀ ਦੇ ਰੂਪ ਵਿਚ ਸ਼ੁਰੂਆਤ ਕੀਤੀ ਪਰ ਫਿਰ ਵ੍ਹੀਲਚੇਅਰ ਰੇਸਿੰਗ ਵਿਚ ਚਲਾ ਗਿਆ।


author

Tarsem Singh

Content Editor

Related News