ਐਲਿਜ਼ਾਬੇਥ ਤੋਂ ਆਪਣੀ 43 ਲੱਖ ਦੀ ਰਿੰਗ ਵਾਪਸ ਚਾਹੁੰਦੈ ਸ਼ੇਨ ਵਾਰਨ

Friday, Nov 16, 2018 - 03:28 AM (IST)

ਐਲਿਜ਼ਾਬੇਥ ਤੋਂ ਆਪਣੀ 43 ਲੱਖ ਦੀ ਰਿੰਗ ਵਾਪਸ ਚਾਹੁੰਦੈ ਸ਼ੇਨ ਵਾਰਨ

ਜਲੰਧਰ- ਆਸਟਰੇਲੀਆ ਦੇ ਧਾਕੜ ਸਪਿਨਰ ਸ਼ੇਨ ਵਾਰਨ ਹਾਲੀਵੁੱਡ ਅਭਿਨੇਤਰੀ ਐਲਿਜ਼ਾਬੇਥ ਹਰਲੇ ਤੋਂ ਆਪਣੀ 60 ਹਜ਼ਾਰ ਡਾਲਰ (43,23, 300 ਰੁਪਏ) ਦੀ ਕੀਮਤ ਵਾਲੀ ਅੰਗੇਜਮੈਂਟ ਰਿੰਗ ਵਾਪਸ ਮੰਗ ਰਿਹਾ ਹੈ। ਦਰਅਸਲ 2016 ਵਿਚ ਰਿਐਲਿਟੀ ਸ਼ੋਅ 'ਆਈ ਐੱਮ ਏ ਸੈਲੀਬ੍ਰਿਟੀ...ਗੈੱਟ ਮੀ ਆਊਟ ਆਫ ਹੇਅਰ' ਦੌਰਾਨ ਸ਼ੇਨ ਵਾਰਨ ਕੋਲੋਂ ਪੁੱਛਿਆ ਗਿਆ ਸੀ ਕਿ ਐਲਿਜ਼ਾਬੇਥ ਨਾਲ ਮੰਗਣੀ ਟੁੱਟਣ ਤੋਂ ਬਾਅਦ ਕੀ ਉਸ ਨੇ ਹਰਲੇ ਤੋਂ ਆਪਣੀ ਰਿੰਗ ਵਾਪਸ ਮੰਗੀ ਸੀ, ਉਦੋਂ ਵਾਰਨ ਨੇ ਕਿਹਾ ਸੀ ਕਿ ਉਹ ਭਵਿੱਖ ਵਿਚ ਆਪਣੀ ਰਿੰਗ ਵਾਪਸ ਲੈ ਲਵੇਗਾ।

PunjabKesariPunjabKesariPunjabKesariPunjabKesariPunjabKesariPunjabKesariPunjabKesari

ਹੁਣ ਜਦੋਂ ਵਾਰਨ ਹਾਲ ਹੀ ਵਿਚ ਆਪਣੀ ਕਿਤਾਬ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਇਕ ਪ੍ਰੋਗਰਾਮ ਵਿਚ ਪਹੁੰਚਿਆ ਸੀ ਤਾਂ ਉਥੇ ਉਸ ਤੋਂ ਫਿਰ ਤੋਂ ਇਹ ਹੀ ਸਵਾਲ ਪੁੱਛ ਲਿਆ ਗਿਆ ਕਿ ਕੀ  ਹਰਲੇ ਤੋਂ ਉਸ ਨੇ ਆਪਣੀ ਰਿੰਗ ਵਾਪਸ ਲੈ ਲਈ ਹੈ। ਵਾਰਨ ਪਹਿਲਾਂ ਤਾਂ ਸਵਾਲ ਸੁਣ ਕੇ ਥੋੜ੍ਹਾ ਘਬਰਾ ਗਿਆ ਪਰ ਬਾਅਦ ਵਿਚ ਉਸ ਨੇ ਕਿਹਾ ਕਿ ਉਸ ਨੇ ਅਜੇ ਤਕ ਐਲਿਜ਼ਾਬੇਥ ਤੋਂ ਆਪਣੀ ਰਿੰਗ ਵਾਪਸ ਨਹੀਂ ਮੰਗੀ ਹੈ ਪਰ ਇੰਨਾ ਜ਼ਰੂਰ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਉਸ ਤੋਂ ਰਿੰਗ ਜ਼ਰੂਰ ਮੰਗੇਗਾ।

PunjabKesariPunjabKesariPunjabKesariPunjabKesariPunjabKesari
ਜ਼ਿਕਰਯੋਗ ਹੈ ਕਿ ਵਾਰਨ ਤੇ ਐਲਿਜ਼ਾਬੇਥ ਨੇ ਨਵੰਬਰ 2012 ਵਿਚ ਲੰਬੀ ਡੇਟਿੰਗ ਤੋਂ ਬਾਅਦ ਮੰਗਣੀ ਕੀਤੀ। ਵਾਰਨ ਨੇ ਮਹਿੰਗੇ ਰਤਨ ਨਾਲ ਜੜੀ ਅੰਗੂਠੀ ਐਲਿਜ਼ਾਬੇਥ ਨੂੰ ਦਿੱਤੀ ਸੀ। ਹਾਲਾਂਕਿ ਮੰਗਣੀ ਦੇ ਕੁਝ ਹੀ ਮਹੀਨੇ ਬਾਅਦ ਦੋਵਾਂ ਵਿਚ ਦੂਰੀਆਂ ਵਧ ਗਈਆਂ, ਜਿਸ ਕਾਰਨ ਦੋਵਾਂ ਨੇ ਰਜ਼ਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।

PunjabKesariPunjabKesariPunjabKesari


Related News