ਸ਼ੰਮੀ ਸਿਲਵਾ ਫਿਰ ਤੋਂ ਸ਼੍ਰੀਲੰਕਾ ਕ੍ਰਿਕਟ ਦਾ ਬਣਿਆ ਮੁਖੀ
Thursday, May 20, 2021 - 10:39 PM (IST)
ਕੋਲੰਬੋ– ਸ਼ੰਮੀ ਸਿਲਵਾ ਨੂੰ ਵੀਰਵਾਰ ਨੂੰ ਦੂਜੇ ਕਾਰਜਕਾਲ ਲਈ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ.ਸੀ.) ਦਾ ਨਿਰਵਿਰੋਧ ਮੁਖੀ ਚੁਣਿਆ ਗਿਆ ਹੈ। ਸਿਲਵਾ ਪਹਿਲੀ ਵਾਰ 2019 ਵਿਚ ਮੁਖੀ ਬਣਿਆ ਸੀ। ਇਸ ਤੋਂ ਪਹਿਲਾਂ ਉਹ ਉਪ ਮੁਖੀ ਸੀ। ਉਸ ਨੇ ਦੁਬਾਰਾ ਮੁਖੀ ਚੁਣੇ ਜਾਣ ਤੋਂ ਬਾਅਦ ਤੁਰੰਤ ਹੀ ਕਾਰਜਕਾਲ ਸੰਭਾਲ ਲਿਆ। ਸਿਲਵਾ ਨੇ ਕਿਹਾ, ‘‘ਮੈਂ ਸ਼੍ਰੀਲੰਕਾ ਕ੍ਰਿਕਟ ਦਾ ਨਿਰਵਿਰੋਧ ਮੁਖੀ ਚੁਣੇ ਜਾਣ ’ਤੇ ਸਾਰੇ ਮੈਂਬਰਾਂ ਦਾ ਧੰਨਵਾਦੀ ਹਾਂ। ਇਸ ਜਿੱਤ ਨਾਲ ਇਹ ਸਾਬਤ ਹੁੰਦਾ ਹੈ ਕਿ ਸਾਡੇ ਸ਼ੇਅਰ ਹੋਲਡਰਾਂ ਨੇ ਮੇਰੇ ਪਿਛਲੇ ਪ੍ਰਸ਼ਾਸਨ ਤੇ ਖੇਡ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਨੂੰ ਸਮਝਿਆ ਹੈ।’’
ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ
ਸਿਲਵਾ ਦੇ ਹੀ ਧੜੇ ਦੇ ਰੌਬਿਨ ਵਿਕਰਮਾਰਤਨੇ ਅਤੇ ਜਯੰਤ ਧਰਮਦਾਸ ਨੂੰ ਉਪ ਮੁਖੀ ਤੇ ਮੋਹਨ ਡਿ ਸਿਲਵਾ ਨੂੰ ਸਕੱਤਰ ਚੁਣਿਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਚੋਣ ਨਿਰਵਿਰੋਧ ਹੋਈ ਕਿਉਂਕਿ ਵਿਰੋਧੀ ਧੜਾ ਮੰਗਲਵਾਰ ਨੂੰ ਚੋਣਾਂ ਤੋਂ ਹਟ ਗਿਆ ਸੀ।
ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।