ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ

Monday, Aug 16, 2021 - 08:39 PM (IST)

ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ

ਲੰਡਨ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਲਾਰਡਸ ਦੇ ਮੈਦਾਨ 'ਤੇ ਆਪਣੇ ਬੱਲੇ ਨਾਲ ਇਤਿਹਾਸ ਬਣਾ ਦਿੱਤਾ। 9ਵੇਂ ਨੰਬਰ 'ਤੇ ਖੇਡਣ ਦੇ ਲਈ ਮੈਦਾਨ 'ਤੇ ਆਏ ਸ਼ਮੀ ਨੇ ਇੰਗਲੈਂਡ ਦੇ ਸਾਰੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਖਾਸ ਗੱਲ ਇਹ ਰਹੀ ਕਿ ਲਾਰਡਸ ਦੇ ਇਸ ਮੈਦਾਨ 'ਤੇ ਕਈ ਦਿੱਗਜ ਕ੍ਰਿਕਟਰ ਕਦੇ ਅਰਧ ਸੈਂਕੜਾ ਵੀ ਨਹੀਂ ਲਗਾ ਸਕੇ ਸਨ। ਸ਼ਮੀ ਨੇ ਨਾ ਸਿਰਫ ਅਰਧ ਸੈਂਕੜਾ ਲਗਾਇਆ ਇਸ ਦੇ ਨਾਲ ਹੀ ਆਲੋਚਕਾਂ ਦਾ ਮੂੰਹ ਵੀ ਬੰਦ ਕਰ ਦਿੱਤਾ। ਦੇਖੋ ਸ਼ਮੀ ਵਲੋਂ ਬਣਾਏ ਗਏ ਕੁਝ ਰਿਕਾਰਡ-
ਵੱਡੇ ਖਿਡਾਰੀ ਜੋ ਲਾਰਡਸ ਵਿਚ ਅਰਧ ਸੈਂਕੜਾ ਨਹੀਂ ਲਗਾ ਸਕੇ-

PunjabKesari
ਲਾਰਡਸ ਦੇ ਮੈਦਾਨ 'ਤੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਏ ਬੀ ਡਿਵੀਲੀਅਰਸ, ਰਿਕੀ ਪੋਂਟਿੰਗ, ਜੈਕ ਕੈਲਿਸ, ਡੈਮੀਅਨਫਲੇਮਿੰਗ, ਮਹੇਲਾ ਜੈਵਰਧਨੇ, ਜਸਟਿਨ ਲੈਂਗਰ, ਸ਼ੇਰ ਵਾਟਸਨ, ਪਫੀਜ਼, ਚੇਤੇਸ਼ਵਰ ਪੁਜਾਰਾ, ਸੰਜੇ ਮਾਂਜੇਰੇਕਰ, ਬ੍ਰੇਸਨਨ, ਸੈਮੀ, ਪਾਲ ਸਟਰਲਿੰਗ, ਲਾਂਸ ਕਲੂਸਨਰ, ਸ਼ਾਨ ਪੋਲਕ, ਅਸ਼ਵਿਨ ਅਤੇ ਨਵਜੋਤ ਸਿੰਘ ਸਿੰਧੂ ਵੀ ਅਰਧ ਸੈਂਕੜਾ ਨਹੀਂ ਲਗਾ ਸਕੇ ਹਨ।

PunjabKesari
ਲਾਰਡਸ ਵਿਚ ਨੰਬਰ 9 ਭਾਰਤੀ ਖਿਡਾਰੀਆਂ ਵਲੋਂ ਟਾਪ ਟੈਸਟ ਸਕੋਰ
56- ਮੁਹੰਮਦ ਸ਼ਮੀ
52- ਭੁਵਨੇਸ਼ਵਰ ਕੁਮਾਰ
51- ਅਮਰ ਸਿੰਘ
42- ਜੀ ਰਾਮਚੰਦ

ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)

PunjabKesari
ਲਾਰਡਸ ਟੈਸਟ ਵਿਚ ਕੁਝ ਖਿਡਾਰੀਆਂ ਦਾ ਟਾਪ ਸਕੋਰ
56- ਮੁਹੰਮਦ ਸ਼ਮੀ
52- ਭੁਵਨੇਸ਼ਵਰ ਕੁਮਾਰ
45- ਚੇਤੇਸ਼ਵਰ ਪੁਜਾਰਾ
42- ਵਿਰਾਟ ਕੋਹਲੀ
37- ਸਚਿਨ ਤੇਂਦੁਲਕਰ
37- ਰਿਸ਼ਭ ਪੰਤ
33- ਰਵੀ ਚੰਦਰਨ ਅਸ਼ਵਿਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News