ਸ਼ਮੀ ਦੀ ਪਤਨੀ ਨੇ ਕਿਹਾ ਮੇਰੇ ਕੋਲ ਹੈ ਸਬੂਤ, ਅਦਾਲਤ ਤਕ ਲੈ ਕੇ ਜਾਵਾਂਗੀ (ਤਸਵੀਰਾਂ)

03/08/2018 12:45:58 AM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਦੋਸ਼ ਲਗਾਉਦੇ ਹੋਏ ਕੋਲਕਾਤਾ 'ਚ ਕਿਹਾ ਕਿ 'ਮੈਂ ਉਹ ਸਭ ਕੁਝ ਕੀਤੀ ਜੋ ਉਸਨੇ ਮੈਨੂੰ ਕਰਨ ਦੇ ਲਈ ਕਿਹਾ। ਉਸ ਨੇ ਮੇਰੇ 'ਤੇ ਹੱਤਿਆਚਾਰ ਕੀਤਾ ਤੇ ਮੇਰੇ ਨਾਲ ਆਪਣੀ ਪਤਨੀ ਦੀ ਤਰ੍ਹਾਂ ਵਿਵਹਾਰ ਨਹੀਂ ਕੀਤਾ। ਹਸੀਨ ਨੇ ਕਿਹਾ ਸ਼ਮੀ ਬਹੁਤ ਧੋਖੇਬਾਜ਼ ਹੈ। ਮੈਂ ਆਖਰੀ ਸਮੇਂ ਤੱਕ ਉਸ ਨੂੰ ਤਲਾਕ ਨਹੀਂ ਦੇਵਾਂਗੀ। ਬਲਕਿ ਉਸ ਦੇ ਖਿਲਾਫ ਮੇਰੇ ਕੋਲ ਸਬੂਤ ਹੈ ਤੇ ਉਹ ਸ਼ਮੀ ਨੂੰ ਜਲਦੀ ਤੋਂ ਜਲਦੀ ਅਦਾਲਤ ਤਕ ਲੈ ਕੇ ਆਵੇਗੀ।
ਦੱਖਣੀ ਅਫਰੀਕਾ ਤੋਂ ਦੁਬਈ ਆਇਆ, ਉਹ ਲੜਕੀ ਨੂੰ ਮਿਲਿਆ। ਉਹ ਆਲੀਸ਼ਾ ਨਾਂ ਦੀ ਪਾਕਿਸਤਾਨੀ ਲੜਕੀ ਹੈ। ਦੁਬਈ 'ਚ ਇਸ ਦੇ ਨਾਲ ਵੀ ਹੋਟਲ 'ਚ ਰੁੱਕਿਆ। ਲੜਕੀ ਦੇ ਨਾਲ ਰੂਮ ਸ਼ੇਅਰ ਕੀਤਾ। ਰੋਮਾਂਸ ਕੀਤਾ। ਸਰੀਰਕ ਸਬੰਧ ਵੀ ਬਣਾਏ ਸੀ। ਇਸ ਤੋਂ ਬਾਅਦ ਮੇਰੇ ਨਾਲ ਵੀ ਇੱਥੇ ਆ ਕੇ ਕੁੱਟਮਾਰ ਕੀਤੀ।

PunjabKesariPunjabKesari
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਨੇ ਉਸ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਹਸੀਨ ਜਹਾਂ ਨੇ ਆਪਣੀ ਫੇਸਬੁੱਕ 'ਤੇ ਇਸ ਦੇ ਸੰਬੰਧਿਤ ਇਕ ਪੋਸਟ ਵੀ ਕੀਤੀ। ਜਿਸ 'ਚ ਵਟਸਐਪ ਦੇ ਸਕਰੀਨ ਸ਼ਾਟਸ ਸ਼ੇਅਰ ਕੀਤੇ ਗਏ ਹਨ। ਇਹ ਸਕਰੀਨ ਸ਼ਾਟਸ ਸ਼ਮੀ ਦੀ ਦੂਜੀ ਲੜਕੀਆਂ ਨਾਲ ਹੋਈ ਚੈਟ ਦੇ ਦੱਸੇ ਜਾ ਰਹੇ ਹਨ।

PunjabKesari
ਮੀਡੀਆ ਵਿੱਚ ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ, ਸ਼ਮੀ ਨੇ ਟ‌ਿਵੱਟਰ 'ਤੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ਹਾਏ, ਮੈਂ ਮੁਹੰਮਦ ਸ਼ਮੀ ਹਾਂ। ਸਾਡੀ ਨਿਜੀ ਜ਼ਿੰਦਗੀ ਦੇ ਬਾਰੇ 'ਚ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਹਨ, ਉਹ ਸਭ ਬਿਲਕੁਲ ਝੂਠ ਹਨ। ਸਾਡੇ ਖਿਲਾਫ ਕੋਈ ਬਹੁਤ ਵੱਡੀ ਸਾਜਿਸ਼ ਰਚ ਰਿਹਾ ਹੈ, ਜੋ ਕੋਈ ਵੀ ਇਹ ਕਰ ਰਿਹਾ ਹੈ ਉਸਦਾ ਮਕਸਦ ਮੈਨੂੰ ਬਦਨਾਮ ਕਰਕੇ ਮੇਰੇ ਖੇਡ ਨੂੰ ਖ਼ਰਾਬ ਕਰਨਾ ਹੈ ।ਜ਼ਿਕਰਯੋਗ ਹੈ ਕਿ ਸ਼ਮੀ ਦੀ ਪਤਨੀ ਨੇ ਆਪਣੇ ਫੇਸਬੁੱਕ ਅਕਾਉਂਟ ਤੋਂ ਮੁਹੰਮਦ ਸ਼ਮੀ ਦੇ ਐਕਸਟਰਾ ਮੈਰੀਟਲ ਅਫੇਅਰਸ ਹੋਣ ਦੇ ਗੰਭੀਰ ਇਲਜ਼ਾਮ ਲਗਾਏ ਸਨ।


Related News