ਸ਼ਕੀਰਾ ਨੇ ਫੁੱਟਬਾਲ ਸਟਾਰ ਗੇਰਾਡ ਪਿਕ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ

Sunday, Jun 05, 2022 - 03:27 PM (IST)

ਸ਼ਕੀਰਾ ਨੇ ਫੁੱਟਬਾਲ ਸਟਾਰ ਗੇਰਾਡ ਪਿਕ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ

ਮੈਡ੍ਰਿਡ- ਕੰਬੋਡੀਆ ਦੀ ਪੌਪ ਸਟਾਰ ਸ਼ਕੀਰਾ ਤੇ ਉਸ ਦੇ ਸਾਥੀ ਸਪੈਨਿਸ਼ ਫੁੱਟਬਾਲ ਖਿਡਾਰੀ ਗੇਰਾਰਡ ਪਿਕ ਵੱਖ ਹੋ ਰਹੇ ਹਨ। ਇਸ ਦੀ ਜਾਣਕਾਰੀ ਦੋਵਾਂ ਨੇ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਦਿੱਤੀ। 

ਦੋਵਾਂ ਨੇ ਸ਼ਕੀਰਾ ਦੀ ਜਨਸੰਪਰਕ ਫਰਮ ਵਲੋਂ ਜਾਰੀ ਬਿਆਨ 'ਚ ਕਿਹਾ, ਸਾਨੂੰ ਇਹ ਪੁਸ਼ਟੀ ਕਰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਅਸੀਂ ਅਲਗ ਹੋ ਰਹੇ ਹਾਂ।' ਹਾਲਾਂਕਿ ਦੋਵਾਂ ਦਾ ਵਿਆਹ ਨਹੀਂ ਹੋਇਆ ਹੈ। ਇਸ 'ਚ ਕਿਹਾ ਗਿਆ ਹੈ, 'ਸਾਡੇ ਬੱਚਿਆਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿਜਤਾ ਦਾ ਸਨਮਾਨ ਕਰੋ। ਸਮਝਣ ਲਈ ਧੰਨਵਾਦ।' 

PunjabKesari

ਸ਼ਕੀਰਾ (45 ਸਾਲ) ਦੀ ਮੁਲਾਕਾਤ ਬਾਰਸੀਲੋਨਾ ਦੇ ਡਿਫੈਂਡਰ ਪਿਕ ਨਾਲ 2020 ਵਿਸ਼ਵ ਕੱਪ ਗੀਤ 'ਵਾਕਾ ਵਾਕਾ'(ਦਿਸ ਟਾਈਮ ਫਾਰ ਅਫਰੀਕਾ) ਦੇ ਪ੍ਰਮੋਸ਼ਨ (ਪ੍ਰਚਾਰ) ਦੇ ਦੌਰਾਨ ਹੋਈ ਸੀ। ਦੋਵਾਂ ਦੇ ਦੋ ਬੱਚੇ ਸਾਸ਼ਾ ਤੇ ਮਿਲਾਨ ਹਨ। ਸਪੈਨਿਸ਼ ਮੀਡੀਆ 'ਚ ਹਾਲ 'ਚ ਦੋਵਾਂ ਦੇ ਵੱਖ ਹੋਣ ਦੇ ਕਿਆਸ ਪ੍ਰਗਟਾਏ ਜਾ ਰਹੇ ਸਨ। ਖ਼ਬਰਾਂ 'ਚ ਕਿਹਾ ਜਾ ਰਿਹਾ ਸੀ ਕਿ ਪਿਕ (35 ਸਾਲ) ਬਾਰਸੀਲੋਨਾ 'ਚ ਆਪਣਾ ਘਰ ਛੱਡ ਕੇ ਸ਼ਹਿਰ 'ਚ ਇਕੱਲੇ ਕਿਤੇ ਰਹਿ ਰਹੇ ਸਨ।


author

Tarsem Singh

Content Editor

Related News