ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਅਗਵਾਈ ਕਰਨਗੇ ਸ਼ਾਕਿਬ, BCB ਨੇ ਕੀਤੀ ਪੁਸ਼ਟੀ

Friday, Aug 11, 2023 - 04:18 PM (IST)

ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਅਗਵਾਈ ਕਰਨਗੇ ਸ਼ਾਕਿਬ, BCB ਨੇ ਕੀਤੀ ਪੁਸ਼ਟੀ

ਸਪੋਰਟਸ ਡੈਸਕ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਪੁਸ਼ਟੀ ਕੀਤੀ ਹੈ ਕਿ ਅਨੁਭਵੀ ਆਲਰਾਊਂਡਰ ਸ਼ਾਕਿਬ ਅਲ ਹਸਨ ਆਗਾਮੀ ਏਸ਼ੀਆ ਕੱਪ ਅਤੇ 2023 ਵਨਡੇ ਵਿਸ਼ਵ ਕੱਪ 'ਚ ਰਾਸ਼ਟਰੀ ਟੀਮ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਚੋਣ ਕਮੇਟੀ ਸ਼ਨੀਵਾਰ 12 ਅਗਸਤ ਨੂੰ 50 ਓਵਰਾਂ ਦੇ ਦੋਵਾਂ ਮੁਕਾਬਲਿਆਂ ਲਈ 17 ਮੈਂਬਰੀ ਟੀਮ ਦੀ ਚੋਣ ਕਰੇਗੀ।

ਇਹ ਵੀ ਪੜ੍ਹੋ-ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
ਬੀਸੀਬੀ ਦੇ ਪ੍ਰਧਾਨ ਨਜ਼ਮੁਲ ਹਸਨ ਨੇ ਦੋਵਾਂ ਮੁਕਾਬਲਿਆਂ ਲਈ ਸ਼ਾਕਿਬ ਦੀ ਅਗਵਾਈ ਕਰਨ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟੀਮਾਂ ਦਾ ਐਲਾਨ 12 ਅਗਸਤ ਨੂੰ ਕੀਤਾ ਜਾਵੇਗਾ। ਨਜ਼ਮੁਲ ਨੇ 11 ਅਗਸਤ ਨੂੰ ਆਪਣੇ ਘਰ 'ਚ ਪੱਤਰਕਾਰਾਂ ਨੂੰ ਕਿਹਾ, ''ਅਸੀਂ ਸ਼ਾਕਿਬ ਨੂੰ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਕਪਤਾਨ ਨਿਯੁਕਤ ਕੀਤਾ ਹੈ। ਵਿਸ਼ਵ ਕੱਪ ਅਤੇ ਏਸ਼ੀਆ ਕੱਪ ਟੀਮ ਦਾ ਐਲਾਨ ਕੱਲ੍ਹ ਕੀਤਾ ਜਾਵੇਗਾ। ਚੋਣਕਰਤਾ 17 ਮੈਂਬਰਾਂ ਦੀ ਟੀਮ ਦੀ ਚੋਣ ਚੁਣਨਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News