ਓਮਾਨ ਖ਼ਿਲਾਫ਼ ਜਿੱਤ ਮਿਲਣ ''ਤੇ ਬੋਲੇ ਸ਼ਾਕਿਬ, ਇਸ ਨਾਲ ਡਰੈਸਿੰਗ ਰੂਮ ਦਾ ਮਾਹੌਲ ਹੋਵੇਗਾ ਬਿਹਤਰ
Wednesday, Oct 20, 2021 - 07:01 PM (IST)
ਅਲ ਅਮੇਰਾਤ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਮੰਗਲਵਾਰ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਟੀ-20 ਵਰਲਡ ਕੱਪ ਕੁਆਲੀਫਾਇਰ ਮੁਕਾਬਲੇ 'ਚ ਓਮਾਨ ਖ਼ਿਲਾਫ਼ ਜਿੱਤ ਦੇ ਬਅਦ ਕਿਹਾ ਕਿ ਇਸ ਜਿੱਤ ਦੇ ਨਾਲ ਟੀਮ ਦੇ ਡਰੈਸਿੰਗ ਰੂਮ ਦਾ ਮਾਹੌਲ ਕੁਝ ਬਿਹਤਰ ਹੋਵੇਗਾ, ਕਿਉਂਕਿ ਟੀਮ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਿੰਤਾ ਮੁਕਤ ਹੈ। ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਲੇਅਰ ਆਫ ਦਿ ਮੈਚ ਬਣੇ ਸ਼ਾਕਿਬ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੁਹੰਮਦ ਸੈਫੂਦੀਨ ਤੇ ਮੇਹਦੀ ਹਸਨ ਦੀ ਗੇਂਦਬਾਜ਼ੀ ਮੈਚ ਦਾ ਟਰਨਿੰਗ ਪੁਆਇੰਟ ਸੀ, ਕਿਉਂਕਿ ਦੋਵਾਂ ਨੇ ਅੰਤ 'ਚ ਗੇਂਦਬਾਜ਼ੀ ਕਰਦੇ ਹੋਏ 30 ਤੋਂ ਵੀ ਘੱਟ ਦੌੜਾਂ ਦਿੱਤੀਆਂ ਤੇ ਸਾਡੀ ਮੈਚ 'ਚ ਵਾਪਸੀ ਕਰਾਈ।
ਸ਼ਾਕਿਬ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਹਿਯੋਗੀ ਦੇਸ਼ ਤੋਂ ਹਾਰਨ ਦੇ ਬਾਅਦ ਇੰਨਾ ਹੰਗਾਮਾ ਕਿਉਂ ਹੋਇਆ। ਮੈਨੂੰ ਲਗਦਾ ਹੈ ਕਿ ਸਕਾਟਲੈਂਡ ਦੇ ਖ਼ਿਲਾਫ਼ ਹਾਰ ਨਿਰਾਸ਼ਾਜਨਕ ਸੀ ਤੇ ਸਾਨੂੰ ਉਨ੍ਹਾਂ ਨੂੰ ਸਿਹਰਾ ਦੇਣਾ ਹੋਵੇਗਾ। ਸਾਨੂੰ ਅੱਜ ਵੀ ਓਮਾਨ ਦੇ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। ਸਾਨੂੰ ਸਹਿਯੋਗੀ ਦੇਸ਼ਾਂ ਨੂੰ ਇਹ ਸਿਹਰਾ ਦੇਣਾ ਹੋਵੇਗਾ ਕਿ ਉਹ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਖੇਡਦੇ ਹਨ ਤੇ ਉਹ ਚੰਗਾ ਕ੍ਰਿਕਟ ਖੇਡ ਰਹੇ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਸਾਰੇ ਇਸ ਦੇ ਸਿਹਰੇ ਦੇ ਹੱਕਦਾਰ ਹਨ। ਟੀ-20 'ਚ ਕੋਈ ਵੀ ਫੇਵਰੇਟ ਨਹੀਂ ਹੁੰਦਾ, ਕਿਉਂਕਿ ਹਰ ਕੋਈ ਚੰਗਾ ਖੇਡਦਾ ਹੈ। ਇਹ ਇਕ ਛੋਟਾ ਫਾਰਮੈਟ ਹੈ ਜਿਸ 'ਚ ਇਕ ਜਾਂ ਦੋ ਖਿਡਾਰੀ ਖੇਡ ਬਦਲ ਸਕਦੇ ਹਨ ਤੇ ਜਿੱਤ 'ਚ ਵੱਡੀ ਭੂਮਿਕਾ ਨਿਭਾ ਸਕਦੇ ਹਨ।