ਟੀ20 ''ਚ 2000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਸ਼ਾਕਿਬ ਅਲ ਹਸਨ

07/05/2022 11:32:20 AM

ਢਾਕਾ (ਏਜੰਸੀ)- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਅੰਤਰਰਾਸ਼ਟਰੀ ਟੀ20 ਵਿਚ 2000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਸ਼ਾਕਿਬ ਨੇ ਇਹ ਰਿਕਾਰਡ ਐਤਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡੇ ਗਏ ਦੂਜੇ ਟੀ20 ਮੁਕਾਬਲੇ ਵਿਚ ਬਣਇਆ। ਸ਼ਾਕਿਬ ਨੇ ਇਸ ਮੈਚ ਵਿਚ 52 ਗੇਂਦਾਂ ਖੇਡ ਕੇ 68 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਟੀ20 ਵਿਚ 2000 ਦੌੜਾਂ ਪੂਰੀਆਂ ਕੀਤੀਆਂ, ਹਾਲਾਂਕਿ ਬੰਗਲਾਦੇਸ਼ ਵੈਸਟ ਇੰਡੀਜ਼ ਦੇ 193 ਦੌੜਾਂ ਦਾ ਪਿੱਛਾ ਕਰਦੇ ਹੋਏ 20 ਓਵਰਾਂ ਵਿਚ 158 ਦੌੜਾਂ ਹੀ ਬਣਾ ਸਕੀ ਅਤੇ 35 ਦੌੜਾਂ ਨਾਲ ਹਾਰ ਗਈ।

ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ ਇਕ ਵਿਕਟ ਵੀ ਲਈ। ਸ਼ਾਕਿਬ 98 ਮੈਚਾਂ ਦੇ ਆਪਣੇ ਟੀ20 ਕਰੀਅਰ ਵਿਚ 23.31 ਦੀ ਔਸਤ ਅਤੇ 12.86 ਦੀ ਸਟ੍ਰਾਈਕ ਰੇਟ ਨਾਲ 2005 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਟੀ20 ਵਿਚ 10 ਅਰਧ ਸੈਂਕੜੇ ਲਗਾਏ ਹਨ। ਨਾਲ ਹੀ ਸ਼ਾਕਿਬ ਨੇ 6.7 ਦੀ ਇਕਾਨਮੀ ਨਾਲ ਬੰਗਲਾਦੇਸ਼ ਲਈ 120 ਵਿਕਟਾਂ ਵੀ ਲਈਆਂ ਹਨ।
 


cherry

Content Editor

Related News