ਵਰਲਡ ਕੱਪ ''ਚ ਸ਼ਾਕਿਬ ਨੇ ਅਫਗਾਨਿਸਤਾਨ ਵਿਰੁੱਧ ਮੈਚ ''ਚ ਬਣਾਏ ਇਹ ਰਿਕਾਰਡ

06/25/2019 11:22:48 AM

ਸਪੋਰਟਸ ਡੈਸਕ— ਸੋਮਵਾਰ ਨੂੰ ਸਾਊਥੰਪਟਨ 'ਚ ਖੇਡੇ ਗਏ ਵਰਲਡ ਕੱਪ ਦੇ 31ਵੇਂ ਮੈਚ 'ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਸ਼ਾਕਿਬ ਦੇ ਆਲਰਾਊਂਡ ਪ੍ਰਦਰਸ਼ਨ ਦੇ ਅੱਗੇ ਅਫਗਾਨਿਸਤਾਨ ਦੀ ਟੀਮ ਚਾਰੇ ਖਾਨੇ ਚਿੱਤ ਹੋ ਗਈ। ਜ਼ਬਰਦਸਤ ਫਾਰਮ 'ਚ ਚਲ ਰਹੇ ਸ਼ਾਕਿਬ ਅਲ ਹਸਨ ਨੇ ਬੱਲੇ ਨਾਲ ਜਿੱਥੇ ਇਕ ਪਾਸੇ ਅਰਧ ਸੈਂਕੜਾ ਲਗਾਇਆ ਉੱਥੇ ਹੀ ਗੇਂਦ ਨਾਲ ਵੀ 5 ਵਿਕਟਾਂ ਝਟਕਾਈਆਂ।
PunjabKesari
ਇਸੇ ਦੇ ਨਾਲ ਨੰਬਰ ਇਕ ਆਲਰਾਊਂਡਰ ਸ਼ਾਕਿਬ ਨੇ ਵਰਲਡ ਕੱਪ 'ਚ ਕਈ ਰਿਕਾਰਡ ਬਣਾਏ ਹਨ ਅਤੇ ਕਈ ਮਾਮਲਿਆਂ 'ਚ ਦਿੱਗਜਾਂ ਨੂੰ ਪਿੱਛੇ ਛੱਡ ਕੇ ਨੰਬਰ 1 ਬਣ ਗਏ। ਤਾਂ ਆਓ ਪਾਉਂਦੇ ਹਾਂ ਕਿ ਝਾਤ ਉਨ੍ਹਾਂ ਇਤਿਹਾਸਕ ਰਿਕਾਰਡਾਂ 'ਤੇ।
PunjabKesari
ਸ਼ਾਕਿਬ ਨੇ 29 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ ਜੋ ਮੌਜੂਦਾ ਟੂਰਨਾਮੈਂਟ 'ਚ ਕਿਸੇ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
PunjabKesari
ਕਿਸੇ ਇਕ ਵਰਲਡ ਕੱਪ 'ਚ ਪੰਜ ਵਿਕਟ ਤੋਂ ਇਲਾਵਾ ਸੈਂਕੜਾ ਲਗਾਉਣ ਵਾਲੇ ਸ਼ਾਕਿਬ ਭਾਰਤੀ ਆਲਰਾਊਂਡਰ ਕਪਿਲ ਦੇਵ (1983) ਅਤੇ ਯੁਵਰਾਜ (2011) ਦੇ ਬਾਅਦ ਤੀਜੇ ਖਿਡਾਰੀ ਹਨ।
PunjabKesari
ਸ਼ਾਕਿਬ ਇਕ ਮੈਚ 'ਚ 50+ ਦਾ ਸਕੋਰ ਕਰਨ ਦੇ ਨਾਲ ਹੀ ਪੰਜ ਵਿਕਟਾਂ ਲੈਣ ਵਾਲੇ ਵਰਲਡ ਕੱਪ ਇਤਿਹਾਸ ਦੇ ਦੂਜੇ ਖਿਡਾਰੀ ਹਨ।
PunjabKesari
ਸ਼ਾਕਿਬ ਇਕ ਵਰਲਡ ਕੱਪ 'ਚ 400 ਤੋਂ ਵੱਧ ਦੌੜਾਂ ਅਤੇ 10 ਤੋਂ ਵੱਧ ਵਿਕਟਾਂ ਲੈਣ ਵਲੇ ਪਹਿਲੇ ਕ੍ਰਿਕਟਰ ਹਨ।
PunjabKesari
1000 ਦੌੜਾਂ ਅਤੇ 30 ਤੋਂ ਵੱਧ ਵਿਕਟ ਝਟਕਾਉਣ ਵਾਲੇ ਪਹਿਲੇ ਕ੍ਰਿਕਟਰ ਬਣੇ ਸ਼ਾਕਿਬ। ਉਨ੍ਹਾਂ ਨੇ 27 ਮੈਚਾਂ 'ਚ 1016 ਦੌੜਾਂ ਅਤੇ 33 ਵਿਕਟਾਂ ਝਟਕਾਈਆਂ ਹਨ।

 


Tarsem Singh

Content Editor

Related News