CWC 2019 : ਸ਼ਾਕਿਬ ਨੇ ਵਿਸ਼ਵ ਕੱਪ ''ਚ ਹਾਸਲ ਕੀਤੀ ਇਹ ਖਾਸ ਉਪਲੱਬਧੀ

07/03/2019 1:50:33 AM

ਬਰਮਿੰਘਮ— ਬੰਗਲਾਦੇਸ਼ ਦਾ ਆਲਰਾਊਂਡਰ ਸ਼ਾਕਿਬ ਅਲ ਹਸਨ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲਾ ਕ੍ਰਿਕਟਰ ਬਣ ਗਿਆ ਹੈ, ਜਿਸ ਨੇ ਇਕ ਹੀ ਟੂਰਨਾਮੈਂਟ ਵਿਚ 500 ਤੋਂ ਵੱਧ ਦੌੜਾਂ ਬਣਾਈਆਂ ਤੇ 10 ਤੋਂ ਵੱਧ ਵਿਕਟਾਂ ਲਈਆਂ।  ਭਾਰਤ ਵਿਰੁੱਧ 66 ਦੌੜਾਂ ਦੀ ਪਾਰੀ ਖੇਡਣ ਵਾਲਾ ਸ਼ਾਕਿਬ ਇਸ ਵਿਸ਼ਵ ਕੱਪ ਦੀਆਂ 7 ਪਾਰੀਆਂ ਵਿਚ 542 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਿਆ ਹੈ। ਉਸ ਤੋਂ ਅੱਗੇ ਰੋਹਿਤ ਸ਼ਰਮਾ (544 ਦੌੜਾਂ) ਹੈ।

PunjabKesari
ਹੁਣ ਤਕ 2 ਸੈਂਕੜੇ ਤੇ 4 ਅਰਧ ਸੈਂਕੜੇ ਬਣਾ ਚੁੱਕੇ ਸ਼ਾਕਿਬ ਨੇ 34.9 ਦੀ ਔਸਤ ਨਾਲ 11 ਵਿਕਟਾਂ ਵੀ ਲਈਆਂ ਹਨ। ਨਿਊਜ਼ੀਲੈਂਡ ਦੇ ਸਕਾਟ ਸਟਾਇਰਸ ਨੇ 2007 ਵਿਸ਼ਵ ਕੱਪ ਵਿਚ 499 ਦੌੜਾਂ ਬਣਾਉਣ ਦੇ ਇਲਾਵਾ 9 ਵਿਕਟਾਂ ਲਈਆਂ ਸਨ। 
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ 104 ਦੇ ਰਿਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ 77 ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਵਿਸ਼ਵ ਕੱਪ ਦੇ ਰੋਮਾਂਚਕ ਲੀਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ  50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ  ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਬੁਮਰਾਹ (55 ਦੌੜਾਂ 'ਤੇ 4 ਵਿਕਟਾਂ) ਤੇ ਪੰਡਯਾ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 48 ਓਵਰਾਂ ਵਿਚ 286 ਦੌੜਾਂ 'ਤੇ ਹੀ ਢੇਰ ਹੋ ਗਈ।


Gurdeep Singh

Content Editor

Related News