ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨ ਦੀ ਰਣਨੀਤੀ ਸੀ : ਹੋਪ
Tuesday, Jun 18, 2019 - 02:55 PM (IST)

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਵਰਲਡ ਕੱਪ 2019 ਦੇ ਮੈਚ 'ਚ ਵੈਸਟਇੰਡੀਜ਼ ਦੀ ਹੌਲੀ ਰਫਤਾਰ ਨਾਲ ਦੌੜਾਂ ਬਣਾਉਣ ਲਈ ਆਚੋਲਨਾ ਹੋ ਰਹੀ ਹੈ ਪਰ 121 ਗੇਂਦਾਂ 'ਚ 96 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਨੇ ਕਿਹਾ ਕਿ ਵਿਚਾਲੇ ਦੇ ਓਵਰਾਂ 'ਚ ਲਗਾਤਾਰ ਵਿਕਟਾਂ ਡਿਗਦੇ ਦੇਖ ਉਨ੍ਹਾਂ ਦਾ ਟੀਚਾ ਇਕ ਪਾਸਾ ਸੰਭਾਲੇ ਰਖਣਾ ਸੀ। ਬੰਗਲਾਦੇਸ਼ ਨੇ 8.3 ਓਵਰ ਬਾਕੀ ਰਹਿੰਦੇ ਜਿੱਤ ਲਈ 322 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਕੁਝ ਦੌੜਾਂ ਹੋਰ ਜੋੜਨੀਆਂ ਚਾਹੀਦੀਆਂ ਸਨ।
ਹੋਪ ਨੇ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਕਿਹਾ, ''ਮੈਂ ਜਦੋਂ ਵੀ ਕ੍ਰੀਜ਼ 'ਤੇ ਆਉਂਦਾ ਹਾਂ ਤਾਂ ਲੰਬੇ ਸਮੇਂ ਬੱਲੇਬਾਜ਼ੀ ਲਈ ਉਤਰਦਾ ਹਾਂ। ਮੈਂ ਆਖਰੀ ਓਵਰ ਲਈ ਕੁਝ ਨਹੀਂ ਛੱਡਣਾ ਚਾਹੁੰਦਾ। ਜ਼ਿੰਮੇਦਾਰੀ ਲੈਣਾ ਜ਼ਰੂਰੀ ਹੈ।'' ਪੰਜ ਮੈਚਾਂ 'ਚ ਤਿੰਨ ਹਾਰ ਤੋਂ ਬਾਅਦ ਵੈਸਟਇੰਡੀਜ਼ ਦਾ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਲ ਲਗ ਰਿਹਾ ਹੈ। ਪਰ ਹੋਪ ਨੇ ਕਿਹਾ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ, ''ਮੈਂ ਸਟ੍ਰਾਈਕ ਰੇਟ ਬਿਹਤਰ ਕਰਾਂਗਾ। ਜੋ ਵੀ ਜ਼ਰੂਰਤ ਹੋਵੇਗੀ, ਉਹ ਕਰਾਂਗਾ। ਬੰਗਲਾਦੇਸ਼ ਖਿਲਾਫ ਮੈਚ 'ਚ ਦੂਜੇ ਪਾਸਿਓਂ ਵਿਕਟ ਡਿਗਦੇ ਜਾ ਰਹੇ ਸਨ ਜਿਸ ਨਾਲ ਹੇਠਲਾ ਕ੍ਰਮ ਦਬਾਅ 'ਚ ਆ ਰਿਹਾ ਸੀ। ਇਸ ਲਈ ਮੇਰਾ ਟਿਕ ਕੇ ਖੇਡਣਾ ਜ਼ਰੂਰੀ ਸੀ।''